
ਖਰੜ ਵਿੱਚ ਦੁਕਾਨ ਨੂੰ ਅੱਗ ਲੱਗੀ
ਖਰੜ, 19 ਮਈ- ਖਰੜ ਦੀ ਛੱਜੂ ਮਾਜਰਾ ਕਲੋਨੀ (ਵਾਰਡ ਨੰਬਰ 12) ਵਿਖੇ ਇੱਕ ਬੰਦ ਦੁਕਾਨ ਨੂੰ ਅੱਗ ਲੱਗ ਗਈ। ਮਿਉਂਸਪਲ ਕੌਂਸਲਰ ਸ੍ਰੀ ਰਾਜਵੀਰ ਸਿੰਘ ਰਾਜੀ ਨੇ ਦੱਸਿਆ ਕਿ ਬੰਦ ਦੁਕਾਨ ਨੂੰ ਲੱਗੀ ਅੱਗ ਬਾਰੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੇ ਇੰਚਾਰਜ ਕੌਰ ਸਿੰਘ ਦੀ ਅਗਵਾਈ ਵਿੱਚ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਤੁਰੰਤ ਕਾਬੂ ਪਾਇਆ ਗਿਆ
ਖਰੜ, 19 ਮਈ- ਖਰੜ ਦੀ ਛੱਜੂ ਮਾਜਰਾ ਕਲੋਨੀ (ਵਾਰਡ ਨੰਬਰ 12) ਵਿਖੇ ਇੱਕ ਬੰਦ ਦੁਕਾਨ ਨੂੰ ਅੱਗ ਲੱਗ ਗਈ। ਮਿਉਂਸਪਲ ਕੌਂਸਲਰ ਸ੍ਰੀ ਰਾਜਵੀਰ ਸਿੰਘ ਰਾਜੀ ਨੇ ਦੱਸਿਆ ਕਿ ਬੰਦ ਦੁਕਾਨ ਨੂੰ ਲੱਗੀ ਅੱਗ ਬਾਰੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੇ ਇੰਚਾਰਜ ਕੌਰ ਸਿੰਘ ਦੀ ਅਗਵਾਈ ਵਿੱਚ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਤੁਰੰਤ ਕਾਬੂ ਪਾਇਆ ਗਿਆ।
ਉਹਨਾਂ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਤੁਰੰਤ ਮੌਕੇ ਤੇ ਪਹੁੰਚ ਕੇ ਕਾਰਵਾਈ ਨਾ ਕਰਦੀ ਤਾਂ ਇਹ ਅੱਗ ਨਾਲ ਦੀਆਂ ਦੁਕਾਨਾਂ ਵਿੱਚ ਵੀ ਫੈਲ ਸਕਦੀ ਸੀ ਅਤੇ ਕਾਫੀ ਨੁਕਸਾਨ ਹੋ ਸਕਦਾ ਸੀ ਪਰੰਤੂ ਫਾਇਰ ਬ੍ਰਿਗੇਡ ਦੀ ਚੁਸਤੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਓ ਹੋ ਗਿਆ।
