ਨੌਜਵਾਨ ਆਗੂਆਂ ਵੱਲੋਂ ਐਸਡੀਐਮ ਗੁਰਸਿਮਰਨਜੀਤ ਕੌਰ ਦਾ ਨਿੱਘਾ ਸਵਾਗਤ
ਹੁਸ਼ਿਆਰਪੁਰ- ਹੁਸ਼ਿਆਰਪੁਰ ਜ਼ਿਲ੍ਹੇ ਦੀ ਧੀ ਗੁਰਸਿਮਰਨਜੀਤ ਕੌਰ ਐਸ ਡੀ ਐਮ ਹੁਸ਼ਿਆਰਪੁਰ ਵਿੱਚ ਤਾਇਨਾਤ ਹੋਣ ਮੌਕੇ ਉਹਨਾਂ ਦਾ ਨਿੱਘਾ ਸਵਾਗਤ ਨਹਿਰੂ ਯੁਵਾ ਕੇਂਦਰ ਨਾਲ ਸੰਬੰਧਿਤ ਸੀਨੀਅਰ ਨੌਜਵਾਨ ਆਗੂਆਂ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਆਪਣੀਆਂ ਸ਼ਾਨਦਾਰ ਸੇਵਾਵਾਂ ਅੰਮ੍ਰਿਤਸਰ ਵਿੱਚ ਨਿਭਾ ਰਹੇ ਸਨ।

ਉਨ੍ਹਾਂ ਦਾ ਸਵਾਗਤ ਕਰਦਿਆਂ ਨੈਸ਼ਨਲ ਯੂਥ ਅਵਾਰਡੀ ਪ੍ਰਮੋਦ ਸ਼ਰਮਾ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਜਿੰਦਰ ਮਾਨ ਅਤੇ ਕੋਚ ਅਮਰਜੀਤ ਸਿੰਘ ਠਰੋਲੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਜ਼ਿਲ੍ਹੇ ਵਿੱਚ ਨੌਜਵਾਨ ਅਫ਼ਸਰ ਤਾਇਨਾਤ ਹੋ ਰਹੇ ਹਨ। ਜਿਨ੍ਹਾਂ ਤੋਂ ਸਾਡੇ ਸਮਾਜ ਨੂੰ ਖਾਸ ਕਰ ਨੌਜਵਾਨ ਵਰਗ ਨੂੰ ਬਹੁਤ ਉਮੀਦਾਂ ਹਨ।
ਇਸ ਮੌਕੇ ਉਨ੍ਹਾਂ ਨੌਜਵਾਨਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਸਹਿਯੋਗ ਅਤੇ ਸ਼ਾਨਦਾਰ ਪ੍ਰਾਪਤੀਆਂ ਦੀ ਵੀ ਚਰਚਾ ਵੀ ਕੀਤੀ। ਐਸਡੀਐਮ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਜ਼ਿਲ੍ਹੇ ਦੇ ਹਰ ਵਾਸੀ ਤੇ ਬਹੁਤ ਭਰੋਸਾ ਹੈ ਕਿਉਂਕਿ ਉਹ ਦੇਸ਼ ਭਗਤੀ ਅਤੇ ਸਮਾਜ ਨੂੰ ਬਿਹਤਰ ਲੀਹਾਂ ਪ੍ਰਧਾਨ ਕਰਨ ਦੀ ਸੋਚ ਦੇ ਮਾਲਕ ਹਨ।
ਉਹਨਾਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਸਮਾਜ ਨੂੰ ਬਿਹਤਰ ਲਈਆਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਰਚਨਾਤਮਿਕ ਸੋਚ ਦੇ ਮਾਲਕ ਨੌਜਵਾਨ ਦੇਸ਼ ਦਾ ਕੀਮਤੀ ਸਰਮਾਇਆ ਹਨ।