
ਜੀਰਕਪੁਰ ਪ੍ਰੈਸ ਕਲੱਬ ਦੀ ਮੀਟਿੰਗ ਦੌਰਾਨ ਕਲੱਬ ਦੇ ਵਿਸਥਾਰ ਅਤੇ ਸਮਾਜ ਸੇਵੀ ਕੰਮਾਂ ਦਾ ਫੈਸਲਾ
ਜੀਰਕਪੁਰ, 19 ਮਈ- ਜੀਰਕਪੁਰ ਪ੍ਰੈਸ ਕਲੱਬ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਮੁਕਤੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਲੱਬ ਦੇ ਵਿਸਥਾਰ ਕਰਨ ਸਮੇਤ ਹੋਰ ਫੈਸਲੇ ਲਏ ਗਏ।
ਜੀਰਕਪੁਰ, 19 ਮਈ- ਜੀਰਕਪੁਰ ਪ੍ਰੈਸ ਕਲੱਬ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਮੁਕਤੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਲੱਬ ਦੇ ਵਿਸਥਾਰ ਕਰਨ ਸਮੇਤ ਹੋਰ ਫੈਸਲੇ ਲਏ ਗਏ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਦੇ ਪ੍ਰਧਾਨ ਮੁਕਤੀ ਸ਼ਰਮਾ ਨੇ ਕਿਹਾ ਕਿ ਮੀਟਿੰਗ ਵਿੱਚ ਕਲੱਬ ਵੱਲੋਂ ਨਵੇਂ ਫੈਸਲੇ ਲਏ ਗਏ ਹਨ। ਉਹਨਾਂ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਆਮ ਜਨਤਾ ਦੀ ਆਵਾਜ਼ ਬਣਨ ਦੇ ਨਾਲ ਨਾਲ ਸਮਾਜ ਸੇਵਾ ਦੇ ਵੀ ਕੰਮ ਕੀਤੇ ਜਾਣਗੇ ਜਿਸ ਵਿੱਚ ਹਰ ਮਹੀਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣਾ, ਮੈਡੀਕਲ ਕੈਂਪ ਲਗਾਉਣਾ ਆਦਿ ਹੋਰ ਸਮਾਜ ਸੇਵੀ ਕੰਮਾਂ ਦੇ ਵਿੱਚ ਯੋਗਦਾਨ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਕਲੱਬ ਦੇ ਪੁਰਾਣੇ ਅਤੇ ਐਕਟਿਵ ਮੈਂਬਰ ਸਰਬਜੀਤ ਸਿੰਘ ਨੂੰ ਪ੍ਰੈਸ ਕਲੱਬ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਦੇਵ ਸ਼ਰਮਾ, ਜਤਿੰਦਰ ਸ਼ਰਮਾ, ਦਇਆ ਸਿੰਘ, ਸੁਭਾਸ਼ ਸੈਣੀ, ਸਰਬਜੀਤ ਕੌਰ, ਪਰਮਜੀਤ ਸਿੰਘ, ਹਰਜੀਤ ਸਿੰਘ, ਅਮਿਤ ਕੁਮਾਰ ਅਨਮੋਲ, ਗੁਰਪ੍ਰੀਤ ਸਿੰਘ ਧੀਮਾਨ, ਪਰਮਜੀਤ ਸਿੰਘ, ਪਰਵੀਨ ਸ਼ਰਮਾ, ਕੁਲਦੀਪ ਸਿੰਘ, ਵਿਸ਼ਾਲ ਆਦਿ ਹਾਜ਼ਰ ਸਨ।
