ਬਿਜਲੀ ਕਰਮਚਾਰੀਆਂ ਵੱਲੋਂ ਖਰੜ ਵਿਖੇ ਰੋਸ ਰੈਲੀ
ਐਸ ਏ ਐਸ ਨਗਰ, 5 ਮਈ- ਜੁਆਇੰਟ ਫੋਰਮ ਪੰਜਾਬ, ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਖਰੜ ਅਤੇ ਲਾਲੜੂ ਡਿਵੀਜ਼ਨਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਖਰੜ ਵਿਖੇ ਬਿਜਲੀ ਕਰਮਚਾਰੀਆਂ ਵੱਲੋਂ ਰੋਸ ਰੈਲੀ ਕੀਤੀ ਗਈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਖ਼ਿਲਾਫ਼ ਤਿੱਖੇ ਨਾਅਰੇ ਲਗਾ ਕੇ ਆਪਣਾ ਗੁੱਸਾ ਉਗਲਿਆ।

ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਦੋਸ਼ੀ ਹੈ ਕਿ ਉਸਨੇ 60 ਖਾਲੀ ਅਸਾਮੀਆਂ ਨੂੰ ਭਰਨ ਦੀ ਥਾਂ 11 ਕੇਵੀ ਫੀਡਰਾਂ ਨੂੰ ਨਿੱਜੀਕਰਨ ਰਾਹੀਂ ਵੇਚਣ ਦੀ ਯੋਜਨਾ ਬਣਾਈ ਹੈ। ਇਹ ਨਾ ਸਿਰਫ਼ ਕਰਮਚਾਰੀਆਂ ਦੇ ਅਧਿਕਾਰਾਂ ਤੇ ਹਮਲਾ ਹੈ, ਬਲਕਿ ਪੂਰੇ ਪਬਲਿਕ ਸੈਕਟਰ ਨੂੰ ਕੁਝ ਪੂੰਜੀਪਤੀ ਠੇਕੇਦਾਰਾਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਵੀ ਹੈ।
ਆਗੂਆਂ ਨੇ ਇਹ ਵੀ ਕਿਹਾ ਕਿ ਇਹ ਇਕ ਘਾਤਕ ਨੀਤੀ ਹੈ ਜੋ ਨਾ ਸਿਰਫ਼ ਇਸ ਪਬਲਿਕ ਅਦਾਰੇ ਨੂੰ ਤਬਾਹ ਕਰੇਗੀ, ਬਲਕਿ ਨੌਜਵਾਨਾਂ ਦੇ ਰੁਜ਼ਗਾਰ ਦੇ ਮੌਕੇ ਵੀ ਖਤਮ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਠੇਕੇਦਾਰਾਂ ਰਾਹੀਂ ਕਰਵਾਏ ਜਾ ਰਹੇ ਕੰਮ ਪਹਿਲਾਂ ਹੀ ਅਣਮਿਆਰੀ ਅਤੇ ਜਾਨਲੇਵਾ ਸਾਬਤ ਹੋਏ ਹਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਸੈਂਕੜੇ ਮੁਲਾਜ਼ਮ ਹਾਦਸਿਆਂ ਦੀ ਭੇਂਟ ਚੜ੍ਹ ਚੁੱਕੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੈਨੇਜਮੈਂਟ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਅਤੇ ਖਾਲੀ ਅਸਾਮੀਆਂ ਤੇ ਭਰਤੀ ਸ਼ੁਰੂ ਨਾ ਕੀਤੀ, ਤਾਂ ਇਹ ਅੰਦੋਲਨ ਰਾਜ ਪੱਧਰੀ ਸੰਘਰਸ਼ ਬਣੇਗਾ ਅਤੇ ਪੰਜਾਬ ਦੇ ਪਬਲਿਕ ਅਦਾਰਿਆਂ ਅਤੇ ਨੌਜਵਾਨਾਂ ਦਾ ਭਵਿੱਖ ਬਚਾਉਣ ਲਈ ਹਰ ਮੋਰਚੇ ਤੇ ਲੜਾਈ ਲੜੀ ਜਾਵੇਗੀ।
ਰੋਸ ਰੈਲੀ ਨੂੰ ਸੁਖਵਿੰਦਰ ਸਿੰਘ ਦੁਬਣਾ ਮੈਂਬਰ ਜੁਆਇੰਟ ਫੋਰਮ ਪੰਜਾਬ, ਰਣਜੀਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਸੁਖਜਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਟੀ ਐਸ ਯੂ ਖਰੜ, ਗਗਨ ਰਾਣਾ ਡਿਵੀਜ਼ਨ ਆਗੂ ਇੰਪਲਾਈਜ਼ ਫੈਡਰੇਸ਼ਨ ਏਟਕ, ਦਵਿੰਦਰ ਸਿੰਘ ਸਰਕਲ ਪ੍ਰਧਾਨ ਟੀ ਐਸ ਯੂ ਭੰਗਲ, ਬਰਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਐਮ ਐਸ ਯੂ ਖਰੜ, ਤਰਨਜੀਤ ਸਿੰਘ, ਗੁਰਦੀਪ ਸਿੰਘ, ਸ਼ੇਰ ਸਿੰਘ, ਬਲਵਿੰਦਰ ਸਿੰਘ ਅਤੇ ਗੁਲਜਾਰ ਸਿੰਘ ਨੇ ਸੰਬੋਧਨ ਕੀਤਾ।