ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋ:ਲਿਮ: ਸਰਕਲ ਨਵਾਂਸ਼ਹਿਰ ਦਾ ਡੈਲੀਗੇਟ ਅਜਲਾਸ ਆਯੋਜਿਤ।
ਨਵਾਂਸ਼ਹਿਰ- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਰਕਲ ਨਵਾਂਸ਼ਹਿਰ ਵਲੋਂ (ਜੀ ਐਨ ਫੂਡ) ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤਾ ਗਿਆ। ਜਿਸ ਵਿੱਚ ਸਰਕਲ ਨਵਾਂਸ਼ਹਿਰ ਅਧੀਨ ਪੈਂਦੀਆਂ ਗੁਰਾਇਆ,ਨਵਾਂਸ਼ਹਿਰ,ਬੰਗਾ ਅਤੇ ਗੜਸ਼ੰਕਰ ਡਵੀਜਨਾਂ ਤੋਂ ਡੈਲੀਗੇਟਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਚੋਣ ਕਰਾਉਣ ਲਈ ਸੂਬਾ ਕਮੇਟੀ ਦੇ ਮੀਤ ਪ੍ਰਧਾਨ ਸ੍ਰੀ ਰਾਮ ਜੱਗੀ ਅਤੇ ਸੂਬੇ ਦੇ ਵਿੱਤ ਸਕੱਤਰ ਡੀ ਕੇ ਮਹਿਤਾ ਇਸ ਚੋਣ ਅਜਲਾਸ ਵਿੱਚ ਪਹੁੰਚੇ। ਸਰਕਲ ਸਕੱਤਰ ਸ਼ਿਵ ਕੁਮਾਰ ਤਿਵਾੜੀ ਵੱਲੋਂ ਆਪਣੇ ਬੀਤੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਵਿੱਤ ਸਕੱਤਰ ਕੁਲਵਿੰਦਰ ਸਿੰਘ ਅਟਵਾਲ ਵੱਲੋਂ ਆਮਦਨ ਅਤੇ ਖਰਚੇ ਦੀ ਰਿਪੋਰਟ ਪੇਸ਼ ਕੀਤੀ ਗਈ।

ਜਿਨ੍ਹਾਂ ਨੂੰ ਮੌਕੇ ਤੇ ਹਾਜਰ ਡੈਲੀਗੇਟਾਂ ਬੁਲਾਰਿਆਂ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
ਸਰਕਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਮੰਨਵਾਉਣ ਸਬੰਧੀ ਪੰਜਾਬ ਸਰਕਾਰ ਅਤੇ ਪਾਵਰ ਕਾਰਪੋ: ਦੀ ਮੈਨੇਜਮੈਂਟ ਦੇ ਖਿਲਾਫ ਪਿਛਲੇ ਸਮੇਂ ਵਿੱਚ ਜਿੰਨੇ ਵੀ ਸੰਘਰਸ਼ ਲੜੇ ਗਏ,ਉਹਨਾਂ ਸੰਘਰਸ਼ਾਂ ਵਿੱਚ ਸਰਕਲ ਨਵਾਂਸ਼ਹਿਰ ਦੇ ਪੈਨਸ਼ਨਰਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਅਤੇ ਜਥੇਬੰਦੀ ਦੀ ਹੋਰ ਮਜਬੂਤੀ ਲਈ ਹਰੇਕ ਪੈਨਸ਼ਨਰਜ਼ ਨਾਲ ਰਾਬਤਾ ਕਾਇਮ ਕਰਕੇ ਮੈਂਬਰ ਸ਼ਿਪ ਵਿਚ ਹੋਰ ਵਾਧਾ ਕੀਤਾ ਗਿਆ।ਇਸ ਉਪਰੰਤ ਸਰਕਲ ਪ੍ਰਧਾਨ ਨੇ ਸਰਕਲ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਨਵੀਂ ਕਮੇਟੀ ਦੀ ਚੋਣ ਕਰਨ ਵਾਸਤੇ ਕਾਰਵਾਈ ਰਜਿਸਟਰ ਸੂਬਾ ਕਮੇਟੀ ਦੇ ਆਗੂਆਂ ਨੂੰ ਸੌਂਪਿਆ ਗਿਆ।
ਸੂਬਾ ਕਮੇਟੀ ਦੇ ਆਗੂਆਂ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਹਾਜ਼ਰ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਸਰਕਲ ਕਮੇਟੀ ਦੀ ਹੇਠ ਲਿਖੇ ਅਨੁਸਾਰ ਚੋਣ ਕੀਤੀ ਗਈ। ਜਿਹਨਾਂ ਵਿਚ ਸਰਪ੍ਰਸਤ ਬਲਵੀਰ ਸਿੰਘ ਦੁਸਾਂਝ,ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ,ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਪਾਲ ਗੁਰਾਇਆਂ,ਮੀਤ ਪ੍ਰਧਾਨ ਨਸੀਬ ਚੰਦ ਨੌਰਾ,ਜਨਰਲ ਸਕੱਤਰ ਅਸ਼ਵਨੀ ਕੁਮਾਰ ਗੜ੍ਹਸ਼ੰਕਰ,ਸਹਾਇਕ ਸਕੱਤਰ ਨਿਰੰਜਣ ਸਿੰਘ ਕੰਗਾਂ,ਵਿੱਤ ਸਕੱਤਰ ਵਿਜੇ ਕੁਮਾਰ ਨਵਾਂਸ਼ਹਿਰ,ਪ੍ਰੈਸ ਸਕੱਤਰ ਜਗਦੀਸ਼ ਚੰਦਰ ਬਲਾਚੌਰ,ਆਡੀਟਰ ਮਲਕੀਤ ਸਿੰਘ ਬੰਗਾ ਅਤੇ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਗੋਰਾਇਆਂ ਚੁਣੇ ਗਏ ।
ਚੁਣੀ ਗਈ ਕਮੇਟੀ ਦੇ ਆਹੁਦੇਦਾਰਾਂ ਨੇ ਇਕੱਤਰਤ ਹੋਏ ਪੈਨਸ਼ਨਰਜ਼ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੀ ਹੋਰ ਮਜ਼ਬੂਤੀ ਲਈ ਦ੍ਰਿੜ ਇਰਾਦੇ ਨਾਲ ਕੰਮ ਕਰਨਗੇ ਅਤੇ ਪੈਨਸ਼ਨਰਜ ਦੇ ਹੱਕਾਂ ਅਤੇ ਮੰਗਾਂ ਪ੍ਰਤੀ ਸੂਬਾ ਕਮੇਟੀ ਵਲੋਂ ਜੋ ਵੀ ਸ਼ੰਘਰਸ਼ ਉਲੀਕੇ ਜਾਣਗੇ ਉਨ੍ਹਾਂ ਨੂੰ ਬੜੀ ਦੜ੍ਹਿਤਾ ਨਾਲ ਲਾਗੂ ਕੀਤਾ ਜਾਵੇਗਾ।ਚੋਣ ਅਜਲਾਸ ਨੂੰ ਸ਼ੰਭੂ ਨਰਾਇਣ ਸਿੰਘ ਰਾਹੋਂ,ਜੁਗਿੰਦਰ ਸਿੰਘ ਬੇਗਮਪੁਰ, ਮਦਨ ਲਾਲ ਰਾਮਰਾਏ ਪੁਰ,ਰਾਮਲੁਭਾਇਆ ਲਧਾਣਾ,ਕਮਲਦੇਵ ਗੜਸ਼ੰਕਰ,ਬਲਵਿੰਦਰ ਪਾਲ ਗੁਰਾਇਆਂ ਆਦਿ ਡੈਲੀਗੇਟਾਂ ਨੇ ਸੰਬੋਧਨ ਕੀਤਾ।