ਸਰਬੱਤ ਦੇ ਭਲੇ ਲਈ ਚਲਾਈ ਜਾ ਰਹੀ ਲੜੀ ਤਹਿਤ ਕੀਤੇ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ

ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ, ਸੁਸਾਇਟੀ ਦੀ ਚੜ੍ਹਦੀ ਕਲਾ ਅਤੇ ਪਰਿਵਾਰਿਕ ਮੈਂਬਰਾਂ ਦੀ ਸੁੱਖ ਸ਼ਾਂਤੀ ਲਈ ਇਸ ਸਾਲ ਅਰੰਭ ਕੀਤੀ ਗਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਲੜੀ ਤਹਿਤ ਅੱਜ ਦੇ ਪਾਠ ਸ: ਪਰਮਿੰਦਰ ਸਿੰਘ ਕੰਵਲ ਦੇ ਗ੍ਰਹਿ ਵਿਖੇ ਸੰਗਤਾਂ ਵਲੋਂ ਵੱਧ ਚੜ੍ਹ ਕੇ ਹਾਜ਼ਰੀ ਭਰੀ। ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਵਿਚ ਪਾਠ ਦੇ ਨਾਲ ਨਾਲ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਅਤੇ ਸੰਗਤਾਂ ਵੱਲੋਂ ਸਮੂਹਿਕ ਰੂਪ ਵਿੱਚ ਗੁਰਬਾਣੀ ਕੀਰਤਨ ਵੀ ਕੀਤੇ ਗਏ।

ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ, ਸੁਸਾਇਟੀ ਦੀ ਚੜ੍ਹਦੀ ਕਲਾ ਅਤੇ ਪਰਿਵਾਰਿਕ ਮੈਂਬਰਾਂ ਦੀ ਸੁੱਖ ਸ਼ਾਂਤੀ ਲਈ ਇਸ ਸਾਲ ਅਰੰਭ ਕੀਤੀ ਗਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਲੜੀ ਤਹਿਤ ਅੱਜ ਦੇ ਪਾਠ ਸ: ਪਰਮਿੰਦਰ ਸਿੰਘ ਕੰਵਲ ਦੇ ਗ੍ਰਹਿ ਵਿਖੇ ਸੰਗਤਾਂ ਵਲੋਂ ਵੱਧ ਚੜ੍ਹ ਕੇ ਹਾਜ਼ਰੀ ਭਰੀ। ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਵਿਚ ਪਾਠ ਦੇ ਨਾਲ ਨਾਲ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਅਤੇ ਸੰਗਤਾਂ ਵੱਲੋਂ ਸਮੂਹਿਕ ਰੂਪ ਵਿੱਚ ਗੁਰਬਾਣੀ ਕੀਰਤਨ ਵੀ ਕੀਤੇ ਗਏ।
 ਸਮਾਪਤੀ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।  ਇਸ ਮੌਕੇ ਸੰਗਤਾਂ ਨੂੰ ਸੰਬੋਧਨ  ਹੁੰਦੇ ਹੋਏ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਮਹੀਨਾ ਵਾਰੀ ਪਾਠਾਂ ਦੀ ਲੜੀ ਦੌਰਾਨ  ਸੰਗਤਾਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਇਸ ਲੜੀ ਦਾ ਮੁੱਖ ਮੰਤਵ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮਤਿ ਆਸ਼ੇ ਨਾਲ ਜੋੜਨ ਦੇ ਨਾਲ ਨਾਲ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜਨ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। 
ਉਹਨਾਂ ਦੱਸਿਆ ਕਿ ਅਜਿਹੇ ਉਪਰਾਲੇ ਹਰ  ਮਨੁੱਖ ਅੰਦਰ ਧਾਰਮਿਕ ਅਤੇ ਸਮਾਜ ਸੇਵਾ ਦਾ ਜਜ਼ਬਾ ਉਤਪੰਨ ਕਰਦੇ ਹਨ। ਇਸ ਮੌਕੇ ਸੰਗਤਾਂ ਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਢਾਈ ਏਕੜ ਜਮੀਨ ਖਰੀਦੀ ਗਈ ਹੈ ਜਿਸ ਵਿੱਚ ਗੁਰੂ ਨਾਨਕ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 25, 26 ਅਤੇ 27 ਅਕਤੂਬਰ ਨੂੰ ਸਲਾਨਾ ਮਹਾਨ ਕੀਰਤਨ ਦਰਬਾਰ ਖਾਲਸਾ ਸਕੂਲ ਦੀ ਗਰਾਉਂਡ ਵਿਖੇ ਕਰਵਾਇਆ ਜਾਵੇਗਾ।  
ਇਸ ਕੀਰਤਨ ਦਰਬਾਰ ਤੋਂ ਪਹਿਲਾਂ ਕਰੀਬ 23-24 ਗੁਰਮਤਿ ਸਮਾਗਮ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਅਲੱਗ ਅਲੱਗ ਪਿੰਡਾਂ ਵਿੱਚ 06 ਸਤੰਬਰ ਤੋਂ 11 ਅਕਤੂਬਰ ਦੇ ਦੌਰਾਨ ਕੀਤੇ ਜਾਣਗੇ। ਸਮਾਗਮ ਦੀ ਸਮਾਪਤੀ ਉਪਰੰਤ ਸੋਸਾਇਟੀ ਵੱਲੋਂ ਕੰਵਲ ਪਰਿਵਾਰ ਤੋਂ ਇਲਾਵਾ ਦੀਦਾਰ ਸਿੰਘ ਸੇਵਾ ਮੁਕਤ ਡੀਐਸਪੀ ਨੂੰ ਵਿਦੇਸ਼ ਯਾਤਰਾ ਤੇ ਜਾਣ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ।
 ਸੋਸਾਇਟੀ ਦੇ ਦੋ ਮੈਂਬਰਾਂ  ਸ: ਕਮਲਜੀਤ ਸਿੰਘ ਮਹਿਤਪੁਰ ਅਤੇ ਸ: ਬਲਦੀਪ ਸਿੰਘ ਕਾਜਮਪੁਰ ਨੂੰ ਉਹਨਾਂ ਦੀ ਸੇਵਾ ਮੁਕਤੀ ਦੇ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਦੀਦਾਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਭਾਵੇਂ ਉਹ ਕੁਝ ਸਮੇਂ ਲਈ ਵਿਦੇਸ਼ ਯਾਤਰਾ ਤੇ ਜਾ ਰਹੇ ਹਨ ਮਗਰ ਸੁਸਾਇਟੀ ਵੱਲੋਂ ਚਲ ਰਹੀਆਂ ਗਤੀਵਿਧੀਆਂ ਲਈ ਪੂਰਨ ਸਹਿਯੋਗ ਜਾਰੀ ਰੱਖਣਗੇ। ਉਹਨਾਂ ਦੱਸਿਆ ਕਿ ਅਗਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਮਹੀਨਾ ਵਾਰੀ ਪਾਠ ਪਿੰਡ ਧੌਲ (ਬਲਾਚੌਰ) ਵਿਖੇ ਕੀਤੇ ਜਾਣਗੇ।
ਇਸ ਮੌਕੇ ਪਰਮਿੰਦਰ ਸਿੰਘ ਕੰਵਲ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਤਰਲੋਚਨ ਸਿੰਘ ਖਟਕੜ ਕਲਾਂ, ਮਨਮੋਹਨ ਸਿੰਘ ਕੰਵਲ, ਰਣਜੀਤ ਸਿੰਘ ਸੀ: ਐਕਸੀਅਨ,ਮੱਖਣ ਪਰਪੱਗਾ ਰਿਟ: ਮੈਨੇਜਰ, ਸੁਰਜੀਤ ਪੁਆਰ ਰਿਟ: ਮੈਨੇਜਰ,ਅਕਸ਼ੇ ਕੰਡਾ, ਗੁਰਮੇਲ ਰਾਮ ਬਾਲੀ, ਮਹਿੰਦਰ ਪਾਲ ਪ੍ਰਧਾਨ ਪ੍ਰਿੰਸ ਇਨਕਲੇਵ ਸੁਸਾਇਟੀ , ਦਲਜੀਤ ਸਿੰਘ ਕਰੀਹਾ, ਇੰਦਰਜੀਤ ਸਿੰਘ ਬਾਹੜਾ, ਹਕੀਕਤ ਸਿੰਘ, ਜਗਜੀਤ ਸਿੰਘ ਬਾਟਾ, ਰਮਨੀਕ ਸਿੰਘ, ਕੁਲਜੀਤ ਸਿੰਘ ਖਾਲਸਾ, ਬਖਸ਼ੀਸ਼ ਸਿੰਘ ਸੈਣੀ,  ਗੁਰਚਰਨ ਸਿੰਘ ਪਾਬਲਾ,  ਪਰਮਜੀਤ ਸਿੰਘ ਮੂਸਾਪੁਰ ਅਤੇ ਗੁਰਮੁੱਖ ਸਿੰਘ ਸਾਡਾ ਨਵਾਂਸ਼ਹਿਰ ਵੀ ਸ਼ਾਮਲ ਸਨ।