ਸ਼ਾਈਨ ਐਨਕਲੇਵ ਵੈਲਫੇਅਰ ਸੋਸਾਇਟੀ ਸੈਕਟਰ-71 ਮੁਹਾਲੀ ਕਮੇਟੀ ਦਾ ਗਠਨ

ਐਸ ਏ ਐਸ ਨਗਰ, 6 ਮਈ- ਸ਼ਾਈਨ ਐਨਕਲੇਵ ਸੈਕਟਰ 71 ਵਸਨੀਕਾਂ ਵੱਲੋਂ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ ਜਿਹੜੀ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ, ਆਪਸੀ ਸਹਿਯੋਗ ਨੂੰ ਵਧਾਉਣਾ ਅਤੇ ਕਾਲੋਨੀ ਦੇ ਸਮੁੱਚੇ ਵਿਕਾਸ ਲਈ ਕੰਮ ਕਰੇਗੀ।

ਐਸ ਏ ਐਸ ਨਗਰ, 6 ਮਈ- ਸ਼ਾਈਨ ਐਨਕਲੇਵ ਸੈਕਟਰ 71 ਵਸਨੀਕਾਂ ਵੱਲੋਂ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ ਜਿਹੜੀ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ, ਆਪਸੀ ਸਹਿਯੋਗ ਨੂੰ ਵਧਾਉਣਾ ਅਤੇ ਕਾਲੋਨੀ ਦੇ ਸਮੁੱਚੇ ਵਿਕਾਸ ਲਈ ਕੰਮ ਕਰੇਗੀ।
ਇਸ ਸੰਬੰਧੀ ਕਰਵਾਈ ਗਈ ਇੱਕ ਆਮ ਮੀਟਿੰਗ ਵਿੱਚ ਸਹਿਮਤੀ ਨਾਲ ਅਮਰਨਾਥ ਦੀਪ ਨੂੰ ਸ਼ਾਈਨ ਐਨਕਲੇਵ ਵੈਲਫੇਅਰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਸੋਸਾਇਟੀ ਦੇ ਪ੍ਰੈਸ ਸਕੱਤਰ ਵਿਸ਼ਾਲ ਪਾਹਵਾ ਨੇ ਦੱਸਿਆ ਕਿ ਕਾਰਜਕਾਰੀ ਵਿੱਚ ਵੱਖ-ਵੱਖ ਅਹੁਦਿਆਂ ਲਈ ਅਨੁਭਵੀ ਅਤੇ ਸਮਰਪਿਤ ਵਿਅਕਤੀਆਂ ਨੂੰ ਚੁਣਿਆ ਗਿਆ ਹੈ, ਜੋ ਆਉਣ ਵਾਲੇ ਸਮੇਂ ਵਿੱਚ ਕਾਲੋਨੀ ਦੀ ਤਰੱਕੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਨਵਗਠਿਤ ਕਾਰਜਕਾਰੀ ਵਿੱਚ ਦੀਪ ਚੰਦਰ ਸ਼ਰਮਾ ਨੂੰ ਸੋਸਾਇਟੀ ਦਾ ਸਰਪ੍ਰਸਤ, ਗੁਰਚਰਨ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਸੁਭਾਸ਼ ਸੇਠੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦਲਵੀਰ ਸਿੰਘ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਲਜੀਤ ਸਿੰਘ ਕਲੇਰ ਨੂੰ ਕੈਸ਼ੀਅਰ, ਓਮਪ੍ਰਕਾਸ਼ ਨੌਟਿਆਲ ਨੂੰ ਸਲਾਹਕਾਰ ਚੁਣਿਆ ਗਿਆ, ਅਵਤਾਰ ਸਿੰਘ ਅਤੇ ਲਕਸ਼ਮਣ ਮਹਿਤਾ ਨੂੰ ਸੰਯੁਕਤ ਸਕੱਤਰ, ਦੁਰਗੇਸ਼ ਯਾਦਵ ਨੂੰ ਉਪ ਸਕੱਤਰ ਅਤੇ ਜਗਤਾਰ ਸਿੰਘ ਨੂੰ ਪ੍ਰੋਜੈਕਟ ਚੇਅਰਮੈਨ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਨਵਨਿਯੁਕਤ ਪ੍ਰਧਾਨ ਅਮਰਨਾਥ ਦੀਪ ਨੇ ਸਾਰੇ ਅਹੁਦੇਦਾਰਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਕਾਲੋਨੀ ਵਿੱਚ ਸਫਾਈ, ਸੁਰੱਖਿਆ, ਸਟ੍ਰੀਟ ਲਾਈਟ, ਪਾਣੀ ਦੀ ਸਪਲਾਈ, ਪਾਰਕਾਂ ਦੀ ਸੰਭਾਲ ਅਤੇ ਸਮੁਦਾਇਕ ਪ੍ਰੋਗਰਾਮਾਂ ਦੇ ਆਯੋਜਨ ਵਰਗੇ ਮਹੱਤਵਪੂਰਨ ਮਾਮਲਿਆਂ ਤੇ ਇਕੱਠੇ ਹੋ ਕੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਜਗਤਾਰ ਸਿੰਘ, ਰਾਜੂ ਕੁਮਾਰ, ਆਰਿਫ ਹੁਸੈਨ, ਸੰਜੀਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਾਲੋਨੀ ਨਿਵਾਸੀ ਮੌਜੂਦ ਸਨ।