ਬੁੱਧ ਜੈਅੰਤੀ ਤੇ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 12 ਮਈ ਦਿਨ ਸੋਮਵਾਰ ਨੂੰ ਕੀਤਾ ਜਾਵੇਗਾ ਧਾਰਮਿਕ ਸਮਾਗਮ

ਮਾਹਿਲਪੁਰ, 6 ਮਈ- ਸਮੁੱਚੇ ਸੰਸਾਰ ਨੂੰ ਅਮਨ - ਸ਼ਾਂਤੀ ਅਤੇ ਤਰਕ ਦਾ ਸੰਦੇਸ਼ ਦੇਣ ਵਾਲੇ ਤਥਾਗਤ ਭਗਵਾਨ ਬੁੱਧ ਜੀ ਦੇ 2589 ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਉਨਾਂ ਦੇ ਜਨਮ ਦਿਨ ( ਬੁੱਧ ਜੰਅੰਤੀ ) ਤੇ 12 ਮਈ ਦਿਨ ਸੋਮਵਾਰ ਨੂੰ ਇਕ ਵਿਸ਼ੇਸ਼ ਜਾਗਰੂਕ ਸਮਾਗਮ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਸਭ ਤੋਂ ਪਹਿਲਾਂ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਬੁੱਧ ਵੰਦਨਾ, ਤ੍ਰੀਸ਼ਰਨ ਅਤੇ ਪੰਚਸ਼ੀਲ ਦਾ ਉਚਾਰਨ ਕੀਤਾ ਜਾਵੇਗਾ।

ਉਸ ਤੋਂ ਬਾਅਦ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਸੱਚਾਈ ਦੇ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਜਾਵੇਗਾ। ਇਸ ਮੌਕੇ ਚਾਹ - ਪਾਣੀ ਦਾ ਉਚਿਤ ਪ੍ਰਬੰਧ ਹੋਵੇਗਾ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਦ ਚਾਹਵਾਨ ਸੰਗਤਾਂ ਓਸ਼ੋ ਆਸ਼ਰਮ ਪਿੰਡ ਬਾਰਾਪੁਰ ਵਿਖੇ ਜਾਣਗੀਆਂ। ਇਸ ਅਸਥਾਨ ਤੇ ਦੁਪਹਿਰ 2 ਤੋਂ 4 ਵਜੇ ਤੱਕ ਲਗਾਏ ਜਾ ਰਹੇ ਧਿਆਨ ਸਾਧਨਾ ਸ਼ਿਵਰ ਵਿੱਚ ਸ਼ਾਮਿਲ ਹੋਣਗੀਆਂ। 
ਓਸ਼ੋ ਆਸ਼ਰਮ ਪਿੰਡ ਬਾਰਾਪੁਰ ਵਿਖੇ ਧਿਆਨ ਸਾਧਨਾ ਵਿੱਚ ਸ਼ਾਮਿਲ ਹੋਏ ਸਾਥੀਆਂ ਲਈ ਸੁਆਮੀ ਆਨੰਦ ਸਥਿਆਰਥੀ ਅਤੇ ਮਾਂ ਕ੍ਰਾਂਤੀ ਵੱਲੋਂ ਖਾਣ - ਪੀਣ ਦਾ ਉਚਿਤ ਪ੍ਰਬੰਧ ਕੀਤਾ ਜਾ ਰਿਹਾ ਹੈ। ਨਿਰਵਾਣੁ ਕੁਟੀਆ ਮਾਹਿਲਪੁਰ ਦੇ ਪ੍ਰਬੰਧਕਾਂ ਅਤੇ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਦੇ ਅਹੁਦੇਦਾਰਾਂ ਵੱਲੋਂ ਸਾਰੇ ਹੀ ਸਾਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ ਜੀ।