ਖਰੜ ਦੇ ਵਾਰਡ ਨੰਬਰ 16 ਦੇ ਵਸਨੀਕਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ

ਖਰੜ, 6 ਮਈ- ਖਰੜ ਲਾਂਡਰਾ ਰੋਡ ਤੇ ਸਥਿਤ ਸਵਰਾਜ ਇਨਕਲੇਵ (ਵਾਰਡ ਨੰਬਰ 16) ਦੇ ਵਸਨੀਕ ਪਿਛਲੇ ਤਿੰਨ ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਪਾਣੀ ਨਾ ਆਉਣ ਕਾਰਨ ਸਭ ਤੋਂ ਜ਼ਿਆਦਾ ਮੁਸ਼ਕਲ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਡਿਊਟੀ ਤੇ ਜਾਣ ਵਾਲੇ ਕਰਮਚਾਰੀਆਂ ਨੂੰ ਆ ਰਹੀ ਹੈ।

ਸਥਾਨਕ ਵਸਨੀਕਾਂ ਇੰਦਰਜੀਤ ਸਿੰਘ, ਕੁਲਦੀਪ ਸਿੰਘ, ਨਾਗੇਂਦਰ ਸਿੰਘ, ਰਾਮ ਜੀ ਦਾਸ, ਕੈਲਾਸ਼ ਚੰਦ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਉਹਨਾਂ ਵੱਲੋਂ ਇਹ ਮਸਲਾ ਵਾਰਡ 16 ਦੀ ਐਮ ਸੀ ਸ੍ਰੀਮਤੀ ਅੰਜੂ ਅਤੇ ਖਰੜ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਕਮੇਟੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਪਾਣੀ ਦੀ ਆ ਰਹੀ ਦਿੱਕਤ ਬਾਰੇ ਦੇਖਣ ਲਈ ਭੇਜਿਆ ਵੀ ਗਿਆ ਸੀ, ਜਿਹਨਾਂ ਨੇ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ।
ਵਸਨੀਕਾਂ ਨੇ ਕਿਹਾ ਕਿ ਏ ਐਮ ਈ ਸੁਰੇਸ਼ ਕੁਮਾਰ ਨੇ ਪਾਣੀ ਦੀ ਸਪਲਾਈ ਜਲਦੀ ਠੀਕ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਵਾਰਡ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਵਾਰਡ ਦੀ ਐਮ ਸੀ ਵੱਲੋਂ ਪਾਣੀ ਦੇ ਟੈਂਕਰ ਭਿਜਵਾਏ ਜਾ ਰਹੇ ਹਨ। ਵਾਰਡ ਦੀ ਐਮ ਸੀ ਸ੍ਰੀਮਤੀ ਅੰਜੂ ਨੇ ਕਿਹਾ ਕਿ ਇੱਕ ਦੋ ਦਿਨਾਂ ਵਿੱਚ 60-70 ਫੁੱਟ ਦਾ ਟੁਕੜਾ ਜੋੜ ਦਿੱਤਾ ਜਾਵੇਗਾ ਜਿਸ ਨਾਲ ਇਹਨਾਂ ਘਰਾਂ ਦੀ ਸਮੱਸਿਆ ਖਤਮ ਹੋ ਜਾਵੇਗੀ। ਵਸਨੀਕਾਂ ਨੇ ਮੰਗ ਕੀਤੀ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।