ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੇਡਵਾਲ ਦੇ ਵਿਦਿਆਰਥੀ ਅਤੇ ਅਧਿਆਪਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਇੱਕ ਪੈਦਲ ਰੈਲੀ ਦਾ ਆਯੋਜਨ ਕੀਤਾ।

ਪਟਿਆਲਾ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੇਡਵਾਲ ਦੁਆਰਾ ਸਿੱਖਿਆ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਦੇਸ਼ ਅਨੁਸਾਰ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰ ਪ੍ਰਭਾਵ ਤੋਂ ਬਚਾਉਣ ਲਈ ਇੱਕ ਪੈਦਲ ਰੈਲੀ ਦਾ ਆਯੋਜਨ ਕੀਤਾ ਗਿਆ।

ਪਟਿਆਲਾ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੇਡਵਾਲ ਦੁਆਰਾ ਸਿੱਖਿਆ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਦੇਸ਼ ਅਨੁਸਾਰ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰ ਪ੍ਰਭਾਵ ਤੋਂ ਬਚਾਉਣ ਲਈ ਇੱਕ ਪੈਦਲ ਰੈਲੀ ਦਾ ਆਯੋਜਨ ਕੀਤਾ ਗਿਆ। 
ਸਕੂਲ ਲੈਕਚਰਾਰ ਸਰਦਾਰ ਤਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਿੰਸੀਪਲ ਸ੍ਰੀਮਤੀ ਗੁਰਦੀਪ ਕੌਰ ਦੁਆਰਾ ਇਸ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਲੈਕਚਰਾਰ ਡਾਕਟਰ ਪ੍ਰਵੀਨ ਬੇਗਮ ਦੀ ਅਗਵਾਈ ਵਿੱਚ ਇਹ ਰੈਲੀ ਭੇਡਵਾਲ ਸਕੂਲ ਤੋਂ ਸ਼ੁਰੂ ਹੋ ਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਦੀ ਹੁੰਦੀ ਹੋਈ ਦੁਬਾਰਾ ਸਕੂਲ ਵਿੱਚ ਆ ਕੇ ਹੀ ਸਮਾਪਤ ਹੋਈ। 
ਇਸ ਰੈਲੀ ਦੌਰਾਨ ਵਿਦਿਆਰਥੀਆਂ ਦੁਆਰਾ ਨਸ਼ਿਆਂ ਦੀ ਵਰਤੋਂ ਦੁਆਰਾ ਮਨੁੱਖੀ ਜੀਵਨ ਉੱਪਰ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਦਰਸਾਉਂਦੇ ਹੋਏ ਚਾਰਟ ਹੱਥਾਂ ਵਿੱਚ ਫੜੇ ਹੋਏ ਸਨ ਅਤੇ ਉਨਾਂ ਦੁਆਰਾ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉੱਚੀ ਉੱਚੀ ਨਾਅਰੇ ਲਗਾਏ ਗਏ। 
ਸਕੂਲ ਦੇ ਕੰਪਿਊਟਰ ਅਧਿਆਪਕ ਸ੍ਰੀਮਤੀ ਸ਼ਾਲੂ ਨੇ ਵਿਦਿਆਰਥੀਆਂ ਨਾਲ ਰਲ ਕੇ ਨਸ਼ਿਆਂ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਰੈਲੀ ਵਿੱਚ ਲੈਕਚਰਾਰ ਮਨਦੀਪ ਕੌਰ, ਸ੍ਰੀਮਤੀ ਖੁਸ਼ਬੀਰ ਕੌਰ,ਸੀ੍ ਰੋਹਿਤ ਵਰਮਾ,ਸੀ੍ ਸ਼ੰਕਰ ਨੇਗੀ, ਸ੍ਰੀਮਤੀ ਪ੍ਰਵੀਨ ਬੇਗਮ ਅਤੇ ਸਰਦਾਰ ਤਰਨਜੀਤ ਸਿੰਘ ਸਿੱਧੂ ਸ਼ਾਮਿਲ ਸਨ।