ਮੁਹਾਲੀ ਪੁਲੀਸ ਵੱਲੋਂ ਲੜਕੀਆਂ ਤੋਂ ਜਿਸਮਫਰੋਸ਼ੀ ਕਰਵਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀ ਗ੍ਰਿਫਤਾਰ
ਐਸ ਏ ਐਸ ਨਗਰ, 30 ਜੂਨ- ਮੁਹਾਲੀ ਪੁਲੀਸ ਵੱਲੋਂ ਲੜਕੀਆਂ ਤੋਂ ਜਿਸਮਫਰੋਸ਼ੀ ਕਰਵਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੇ ਇਲਜ਼ਾਮ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ ਦੋਸ਼ੀਆਂ ਵੱਲੋਂ ਭੋਲੀਆਂ-ਭਾਲੀਆਂ ਲੜਕੀਆਂ ਨੂੰ ਵੱਧ ਪੈਸੇ ਕਮਾਉਣ ਦਾ ਲਾਲਚ ਦੇ ਕੇ ਉਹਨਾਂ ਨੂੰ ਸੈਕਸ ਸਰਵਿਸ/ਬਦਕਾਰੀ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੁੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਹਰਮਨਦੀਪ ਸਿੰਘ ਹੰਸ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਫੇਜ਼-11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਬੈਦਵਾਨ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਮੁਹਿੰਮ ਦੌਰਾਨ ਨਾਹਿਦ ਆਲਮ ਵਾਸੀ ਜ਼ਿਲ੍ਹਾ ਕ੍ਰਿਸ਼ਨਗੰਜ ਬਿਹਾਰ (ਹਾਲ ਵਾਸੀ ਮੌਲੀ ਬੈਦਵਾਨ ਸੈਕ-80, ਮੁਹਾਲੀ), ਪਵਨ ਕੁਮਾਰ ਵਾਸੀ ਫਤਿਹਬਾਦ ਹਰਿਆਣਾ (ਹਾਲ ਵਾਸੀ ਸੰਧੂ ਟਾਵਰ, ਪਿੰਡ ਕੁੰਬੜਾ ਸੈਕਟਰ-68) ਅਤੇ ਗੁਰਲਾਲ ਸਿੰਘ ਉਰਫ ਲਾਲੀ ਵਾਸੀ ਬੁਢਲਾਡਾ ਜ਼ਿਲ੍ਹਾ ਮਾਨਸਾ (ਹਾਲ ਵਾਸੀ ਪਿੰਡ ਕੁੰਬੜਾ ਨਵੀਂ ਪੀ.ਜੀ.) ਦੇ ਖਿਲਾਫ 29 ਜੂਨ ਨੂੰ ਬੀ ਐਨ ਐਸ ਦੀ ਧਾਰਾ 217 ਅਤੇ ਇਮਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ 1956 ਦੀ ਧਾਰਾ 3, 4, 5 ਤਹਿਤ ਮਾਮਲਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਉਹਨਾਂ ਦੱਸਿਆ ਕਿ ਆਰੋਪੀਆਂ ਵੱਲੋਂ ਭੋਲੀਆਂ-ਭਾਲੀਆਂ ਲੜਕੀਆਂ ਨੂੰ ਵੱਧ ਪੈਸੇ ਕਮਾਉਣ ਦਾ ਲਾਲਚ ਦੇ ਕੇ ਉਹਨਾਂ ਨੂੰ ਸੈਕਸ ਸਰਵਿਸ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਆਰੋਪੀਆਂ ਨੂੰ ਮਾਨਯੋਗ ਅਦਾਲਤ ਮੁਹਾਲੀ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।