ਬਿਲਾਸਪੁਰ ਵਿਖੇ ਸਰਵਰ ਪੀਰ ਲੱਖ ਦਾਤਾ ਜੀ ਦੇ ਅਸਥਾਨ ਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਮਾਹਿਲਪੁਰ- ਪਿੰਡ ਬਿਲਾਸਪੁਰ ਵਿਖੇ ਸਰਵਰ ਪੀਰ ਲੱਖ ਦਾਤਾ ਜੀ ਦੇ ਅਸਥਾਨ ਤੇ ਸਲਾਨਾ ਜੋੜ ਮੇਲਾ ਮਹੰਤ ਸੁਰਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਜਿਸ ਵਿਚ ਸਭ ਤੋਂ ਪਹਿਲਾਂ ਚਾਦਰ, ਚਿਰਾਗ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਚੰਨੀ ਨਕਾਲ ਐਂਡ ਪਾਰਟੀ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ।

ਸਲਾਨਾ ਜੋੜ ਮੇਲੇ ਮੌਕੇ ਰਾਣਾ ਬਾਬਾ ਜੀ ਸੇਵਾਦਾਰ ਮਸਤ ਬਾਬਾ ਬੋਦੀਆਂ ਵਾਲੇ ਬਿਹਾਲਾ, ਸੰਤ ਪਵਨ ਕੁਮਾਰ ਤਾਜੇਵਾਲ, ਪੰਮਾ ਬਾਬਾ ਜੀ ਬੰਬੇਲੀ ਸਮੇਤ ਵੱਡੀ ਗਿਣਤੀ ਵਿੱਚ ਫੱਕਰ ਫ਼ਕੀਰਾਂ ਵਲੋ ਸ਼ਿਰਕਤ ਕੀਤੀ ਗਈ। ਇਸ ਮੌਕੇ ਸਰਵਰ ਪੀਰ ਬਾਬਾ ਲੱਖ ਦਾਤਾ ਜੀ ਦੇ ਅਸਥਾਨ ਤੇ ਇਲਾਕੇ ਭਰ ਤੋਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ।
 ਇਸ ਮੌਕੇ ਬਾਬਾ ਰੌਸ਼ਨ ਫ਼ੌਜੀ ਹਿਮਾਚਲ ਪ੍ਰਦੇਸ਼, ਲੰਬੜਦਾਰ ਸਕਰੂਲੀ, ਪ੍ਰਿੰਸੀਪਲ ਰਜਿੰਦਰ ਸਿੰਘ ਬੜਪੱਗਾ, ਮਨਜੀਤ ਸਿੰਘ ਮਾਹਿਲਪੁਰੀ, ਗੌਰਵ ਹਾਂਡਾ ਟੋਨੀ, ਕੁਲਦੀਪ ਸਿੰਘ ਸੋਨੀ, ਕੇਵਲ ਮਾਨ, ਵਿੱਕੀ ਬੇਦੀ, ਕੇਵਲ ਸਿੰਘ ਸੈਕਟਰੀ, ਮੈਡਮ ਨੀਨਾ ਦੇਵੀ, ਮੈਡਮ ਕਵਿਤਾ ਬੇਦੀ, ਬਾਬਾ ਜਗਤ ਸਿੰਘ, ਜੱਗਾ ਸਿੰਘ ਹੁਸ਼ਿਆਰਪੁਰ, ਗੁਰਪ੍ਰੀਤ ਦੜੋਚ, ਮਨਪ੍ਰੀਤ ਮੰਨਾ, ਸੇਵਾ ਸਿੰਘ, ਰਜਿੰਦਰ ਰਾਣਾ, ਰਵਿੰਦਰ, ਰੋਹਿਤ, ਜੋਗਾ ਸਿੰਘ, ਗੁਰਦਿਆਲ ਸਿੰਘ ਮੰਡ ਸਾਬਕਾ ਪੰਚ, ਰਣਜੋਧ ਸਿੰਘ ਜੋਧਾ, ਕਾਕਾ ਸੇਠ, ਜਸਵੰਤ ਸਿੰਘ ਬਿੱਲਾ, ਜਸਵੀਰ ਸਿੰਘ ਪ੍ਰਧਾਨ, ਜਗਤਾਰ ਸਿੰਘ ਜੱਗੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।