ਮੇਲਾ ਮਸਤਾਂ ਦਾ ਪਿੰਡ ਮੱਲਾ ਸੋਢੀਆਂ ਵਿਖ਼ੇ ਗਿਆ ਮਨਾਇਆ
ਪਿੰਡ ਮੱਲਾ ਸੋਢੀਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਮੇਲਾ ਮਸਤਾਂ ਦਾ ਦਰਬਾਰ ਬੀਬੀ ਮਨਜੀਤ ਮਈਆ ਜੀ ਵਿਖ਼ੇ ਬਾਬਾ ਦਵਿੰਦਰ ਜੀ ਅਤੇ ਸਾਈ ਪ੍ਰਦੀਪ ਦਾਸ ਜੀ ਦੀ ਦੇਖ ਰੇਖ ਹੇਠ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਮਹਿੰਦੀ ਦੀ ਰਸਮ ਕੀਤੀ ਗਈ, ਮੇਲੇ ਦੇ ਦੂਸਰੇ ਦਿਨ ਸਵੇਰੇ ਝੰਡੇ ਦੀ ਰਸਮ ਉਪਰੰਤ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ. ਬੇਬੀ ਏ ਕੌਰ, ਸਾਬਰੀ ਸਾਬ੍ਹ,ਸੁਖਚੈਨ ਭੌਰਾ, ਮੋਹਣ ਮਾਹੀ, ਜੀਤ ਬਹੜੋਵਾਲ, ਚੰਨੀ ਕਨਵਰ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ।
ਇਸ ਤੋਂ ਉਪਰੰਤ ਸੁਨੇਨਾ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਸਟੇਜ਼ ਦੀ ਭੂਮਿਕਾ ਮੁਖਤਿਆਰ ਝੱਮਟ ਵਲੋਂ ਨਿਭਾਈ ਗਈ,