ਬਸੰਤ ਰਿਤੂ ਕਲੱਬ ਨੇ ਕਰਵਾਏ ਅੱਖਾ ਦੇ ਉਪਰੇਸ਼ਨ
ਪਟਿਆਲਾ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਹਰ ਮਹੀਨੇ ਜਰੂਰਤਮੰਦ ਲੋਕਾਂ ਦੇ ਅੱਖਾ ਦੇ ਲੈਂਜ ਵਾਲੇ ਉਪਰੇਸ਼ਨ ਮੁਫ਼ਤ ਕਰਵਾਏ ਜਾ ਰਹੇ ਹਨ। ਇਸ ਬਾਰੇ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਸਾਹਮਣੇ ਦੁਖਨਿਵਾਰਨ ਸਾਹਿਬ ਵਿਖੇ ਡਾ. ਆਸ਼ਾ ਪ੍ਰਿਤਪਾਲ ਕੌਰ ਆਈ ਸਰਜਨ ਵਲੋਂ ਉਪਰੇਸ਼ਨ ਕੀਤੇ ਜਾਂਦੇ ਹਨ ਅਤੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਜਾਂਦੀਆ ਹਨ।

ਕਲੱਬ ਵੱਲੋਂ ਲਗਭਗ ਚਾਰ ਜਰੂਰਤਮੰਦਾ ਦੇ ਉਪਰੇਸ਼ਨ ਕਰਵਾਉਣ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ। ਜੇਕਰ ਇਸ ਤੋਂ ਵੱਧ ਵੀ ਮਰੀਜ ਆਉਂਦੇ ਹਨ ਤਾਂ ਉਸ ਤੋਂ ਵੱਧ ਵੀ ਉਪਰੇਸ਼ਨ ਕਰਵਾਏ ਜਾਂਦੇ ਹਨ। ਮਾਸਿਕ ਕੈਂਪ ਵਿੱਚ ਪੰਜਾਬ ਤੋਂ ਬਾਹਰ ਦੇ ਵੀ ਸੂਬਿਆਂ ਤੋਂ ਲੋਕ ਆ ਕੇ ਇਸ ਸੇਵਾ ਦਾ ਲਾਭ ਉਠਾ ਰਹੇ ਹਨ। ਕਲੱਬ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਸੇਵਾ ਤਹਿਤ 200 ਤੋਂ ਵੱਧ ਲੋਕਾਂ ਦੇ ਮੁਫ਼ਤ ਵਿੱਚ ਲੈਂਜ ਵਾਲੇ ਉਪਰੇਸ਼ਨ ਕੀਤੇ ਜਾ ਚੁੱਕੇ ਹਨ।
ਕਲੱਬ ਦੇ ਜਨਰਲ ਸਕੱਤਰ ਅਮਰੀਸ਼ ਕੁਮਾਰ ਅਤੇ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਆਖਿਆ ਕਿ ਜਿਹੜੇ ਮਰੀਜ ਗਰੀਬ ਹਨ ਅਤੇ ਉਹਨਾਂ ਕੋਲ ਆਉਣ ਜਾਣ ਦਾ ਕਿਰਾਇਆ ਨਹੀਂ ਹੁੰਦਾ ਉਹਨਾਂ ਨੂੰ ਕਿਰਾਇਆ ਵੀ ਦਿੱਤਾ ਜਾਂਦਾ ਹੈ ਅਤੇ ਉਪਰੇਸ਼ਨ ਵੀ ਕਰਵਾਏ ਜਾਂਦੇ ਹਨ। ਉਹਨਾਂ ਇਹ ਵੀ ਆਖਿਆ ਕਿ ਇਸ ਸੇਵਾ ਵਿੱਚ ਤ੍ਰਿਪੜੀ ਬਜਾਰ ਦੇ ਦੁਕਾਨਦਾਰਾਂ ਅਤੇ ਕਲੱਬ ਮੈਂਬਰਾਂ ਦਾ ਵਡਮੁੱਲਾ ਯੋਗਦਾਨ ਹੈ। ਇਸ ਮੌਕੇ ਧਰਮਿੰਦਰ ਕੁਮਾਰ, ਮੁਕੇਸ਼ ਕੁਮਾਰ, ਮੇਹਰਵਾਨ ਸਿੰਘ ਮਾਗੋ, ਹਰਜੀਤ ਸਿੰਘ, ਸੰਤੋਸ਼ ਲਾਗਵਾਨੀ, ਸੁਰਿੰਦਰ ਸਿੰਘ ਹਸਨਪੁਰ ਆਦਿ ਹਾਜਰ ਸਨ।