
ਧੰਨ- ਧੰਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ
ਮਾਹਿਲਪੁਰ, 3 ਮਈ: ਧੰਨ- ਧੰਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਮਹਾਰਾਜ ਹਰਖੋਵਾਲ ਵਾਲਿਆਂ ਦਾ ਜਨਮ ਦਿਹਾੜਾ ਗੁਰਦੁਆਰਾ ਸੰਤਗੜ੍ਹ ਪਿੰਡ ਲੰਗੇਰੀ ਨੇੜੇ ਮਾਹਿਲਪੁਰ ਵਿਖੇ ਬੜੇ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ।
ਮਾਹਿਲਪੁਰ, 3 ਮਈ: ਧੰਨ- ਧੰਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਮਹਾਰਾਜ ਹਰਖੋਵਾਲ ਵਾਲਿਆਂ ਦਾ ਜਨਮ ਦਿਹਾੜਾ ਗੁਰਦੁਆਰਾ ਸੰਤਗੜ੍ਹ ਪਿੰਡ ਲੰਗੇਰੀ ਨੇੜੇ ਮਾਹਿਲਪੁਰ ਵਿਖੇ ਬੜੇ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਭਗਵਾਨ ਸਿੰਘ ਜੀ ਡੇਰਾ ਸੰਤਗੜ੍ਹ ਜਲੰਧਰ ਅਤੇ ਸੰਤ ਬਾਬਾ ਬਲਵੀਰ ਸਿੰਘ ਜੀ ਲੰਗੇਰੀ ਵਾਲਿਆਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਭਾਈ ਇੰਦਰਜੀਤ ਸਿੰਘ ਫਕਰ ਪਟਿਆਲੇ ਵਾਲੇ, ਢਾਡੀ ਜਗਜੀਵਨ ਸਿੰਘ ਅਰਜਨਾ ਆਵਾਰਡੀ,ਬਾਬਾ ਚੰਗਾ ਸਿੰਘ ਨੋਸ਼ਿਹਿਰੇ ਵਾਲੇ, ਬਾਬਾ ਹਰੀ ਸਿੰਘ ਕਥਾ ਵਾਚਕ ਡੇਰਾ ਸੰਤਗੜ੍ਹ ਅਤੇ ਗਿਆਨੀ ਸੇਵਾ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਇਆ।
ਸਮਾਗਮ ਵਿੱਚ ਪਹੁੰਚੇ ਸੰਤ ਬਾਬਾ ਮੱਖਣ ਸਿੰਘ ਜੀ ਟੂਟੋਮਜਾਰਾ, ਸੰਤ ਬਲਵੀਰ ਸਿੰਘ ਸ਼ਾਸਤਰੀ, ਜਥੇਦਾਰ ਬਾਬਾ ਗੁਰਦੇਵ ਸਿੰਘ ਜੀ, ਸੰਤ ਮਹਾਵੀਰ ਸਿੰਘ ਜੀ ਤਾਜੇਵਾਲ, ਸੰਤ ਬੀਬੀ ਜਸਪ੍ਰੀਤ ਕੌਰ ਬੁੰਗਾ ਸਾਹਿਬ ਮਾਹਿਲਪੁਰ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਹੁਸ਼ਿਆਰਪੁਰ, ਸੰਤ ਬਲਬੀਰ ਸਿੰਘ ਹੁਸ਼ਿਆਰਪੁਰ, ਸੰਤ ਰਣਜੀਤ ਸਿੰਘ ਤਪੋਵਨ ਕੁਟੀਆ ਨੇ ਧਾਰਮਿਕ ਪ੍ਰਵਚਨਾਂ ਦੌਰਾਨ ਸੰਗਤਾਂ ਨੂੰ ਉਸ ਸਰਬ ਸ਼ਕਤੀਮਾਨ ਪਰਮਾਤਮਾ ਨਾਲ ਜੋੜਿਆ ਜੋ ਇਸ ਬ੍ਰਹਮੰਡ ਦੇ ਕਣ- ਕਣ ਵਿੱਚ ਮੌਜੂਦ ਹੈ।
ਇਸ ਮੌਕੇ ਬੀਬੀ ਪ੍ਰਿਤਪਾਲ ਕੌਰ ਸੰਘਾ ਸਰਪੰਚ, ਗੁਰਜੀਤ ਕੌਰ ਸਾਬਕਾ ਸਰਪੰਚ, ਜਸਵੰਤ ਸਿੰਘ, ਬ੍ਰਹਮਜੋਤ ਸਿੰਘ, ਸੁਖਦੇਵ ਸਿੰਘ ਥਾਣੇਦਾਰ, ਅੰਮ੍ਰਿਤਪਾਲ ਸਿੰਘ, ਤੀਰਥ ਸਿੰਘ, ਗੁਰਦੀਪ ਸਿੰਘ, ਬੀਬੀ ਗੁਰਦੇਵ ਕੌਰ, ਮਨਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਮਨਰਾਜ ਸਿੰਘ, ਗੁਰਜੰਟ ਸਿੰਘ, ਬਾਬਾ ਸੋਹਣ ਸਿੰਘ ਜੀ ਹੈਡ ਗ੍ਰੰਥੀ, ਦਿਲਪ੍ਰੀਤ ਸਿੰਘ, ਜਸਵਿੰਦਰ ਕੌਰ, ਲੰਬੜਦਾਰ ਗੁਰਵਿੰਦਰ ਸਿੰਘ, ਜਰਨੈਲ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਸਤਪ੍ਰਕਾਸ਼ ਸਿੰਘ ਕਨੇਡੀਅਨ, ਗੁਰਮੁਖ ਸਿੰਘ ਮਜਾਰਾ ਡੀਗਰੀਆਂ ਸਮੇਤ ਇਲਾਕੇ ਦੇ ਸੰਤ ਮਹਾਂਪੁਰਸ਼ ਅਤੇ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਨੇ ਵੀ ਸੰਗਤਾਂ ਨਾਲ ਧਾਰਮਿਕ ਵਿਚਾਰਾਂ ਸਾਂਝੀਆਂ ਕੀਤੀਆਂ। ਵਰਨਣਯੋਗ ਹੈ ਕਿ ਇਸ ਧਾਰਮਿਕ ਸਮਾਗਮ ਦੌਰਾਨ ਪਿਛਲੇ ਦਿਨਾਂ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਅਤੇ ਟੋਟਲ 26 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਦੇ ਅਖੀਰ ਵਿੱਚ ਸੰਤ ਬਾਬਾ ਭਗਵਾਨ ਸਿੰਘ ਜੀ ਡੇਰਾ ਸੰਤਗੜ੍ਹ ਜਲੰਧਰ ਅਤੇ ਸੰਤ ਬਾਬਾ ਬਲਵੀਰ ਸਿੰਘ ਜੀ ਲੰਗੇਰੀ ਵਾਲਿਆਂ ਨੇ ਸਮਾਗਮ ਦੇ ਸਹਿਯੋਗੀ ਅਤੇ ਸਮਾਗਮ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਗੁਰੂ ਕੇ ਲੰਗਰ ਅਟੁੱਟ ਚੱਲੇ।
