ਮਾਂ ਬਗਲਾ ਮੁਖੀ ਜੈਅੰਤੀ 5 ਮਈ ਨੂੰ ਪਿੰਡ ਨਾਰੀ (ਹਿਮਾਚਲ ਪ੍ਰਦੇਸ਼) ਵਿਖੇ ਮਨਾਈ ਜਾਵੇਗੀ-ਪੰਡਿਤ ਯਸ਼ਪਾਲ ਕੌਲ

ਨਾਰੀ/ਚਿੰਤਪੁਰਨੀ /ਹੁਸ਼ਿਆਰਪੁਰ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਬਗਲਾ ਮੁਖੀ ਜਯੰਤੀ 5 ਮਈ ਨੂੰ ਪਿੰਡ ਨਾਰੀ (ਹਿਮਾਚਲ ਪ੍ਰਦੇਸ਼) ਵਿੱਚ ਮਾਂ ਬਗਲਾ ਮੁਖੀ ਦੇ ਪ੍ਰਾਚੀਨ ਪ੍ਰਕਿਰਤਿਕ ਮੰਦਰ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਡਿਤ ਯਸ਼ਪਾਲ ਕੌਲ ਦੀ ਅਗਵਾਈ ਹੇਠ ਬਹੁਤ ਸ਼ਰਧਾ ਨਾਲ ਮਨਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਯਸ਼ਪਾਲ ਕੌਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਮਰਪਿਤ ਸੰਧਿਆ ਪ੍ਰੋਗਰਾਮ 4 ਮਈ  ਸ਼ਾਮ ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਸਮੂਹ ਸੰਗਤਾਂ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਲੈਣਗੀਆਂ ਅਤੇ 5 ਮਈ ਨੂੰ ਸਵੇਰੇ ਹਵਨ ਸ਼ੁਰੂ ਹੋਵੇਗਾ| ਜਿਸ ਵਿੱਚ ਸਮੂਹ ਸੰਗਤਾਂ ਆਹੂਤੀ ਪਾ ਕੇ ਮਾਂ ਬਗਲਾ ਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆ| ਇਸ ਮੌਕੇ ਸੰਗਤਾਂ ਨੂੰ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ।