ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਵਿੱਚ ਫਾਰਗ ਕੀਤੇ ਜਾ ਰਹੇ ਲੰਮੀਆਂ ਸੇਵਾਵਾ ਵਾਲੇ ਦਿਹਾੜੀਦਾਰ ਦੀ ਵਾਪਸੀ ਤੇ ਮੰਗਾਂ ਨੂੰ ਲੈ ਕੇ ਵਣ ਭਵਨ ਮੁਹਾਲੀ ਵਿਖੇ ਮਿਤੀ 14 ਮਈ 2025 ਦਿੱਤੇ ਜਾਣਗੇ ਧਰਨੇ

ਪਟਿਆਲਾ 21 ਅਪ੍ਰੈਲ-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਜੰਗਲਾਤ, ਜੰਗਲਾਤ ਨਿਗਮ ਵਿਚਲੇ ਲੰਮੀਆਂ ਸੇਵਾਵਾਂ ਕਰਦੇ ਡੇਲੀਵੇਜਿਜ਼ ਕਰਮੀਆਂ ਜਿੱਥੇ ਰੈਗੂਲਰ ਕਰਨਾ ਬਣਦਾ ਸੀ, ਉੱਥੇ ਵਿਭਾਗ ਦੀ ਅਫਸਰਸ਼ਾਹੀ, ਉਹਨਾਂ ਨੂੰ ਸੇਵਾਵਾ ਤੋਂ ਫਾਰਗ ਕੀਤਾ ਜਾ ਰਿਹਾ ਹੈ। ਦਸੰਬਰ, ਜਨਵਰੀ, ਫਰਵਰੀ ਅਤੇ ਮਾਰਚ ਮਹੀਨਿਆਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਜਦੋਂ ਕਿ ਫਾਰਗ ਕੀਤੇ ਕਰਮੀਆਂ ਦਾ ਨਾਮ 10 ਸਾਲਾਂ ਤੋਂ ਵੱਧ ਸੇਵਾਵਾ ਵਾਲੀ ਸੀਨੀਆਤਰਾ ਸੂਚੀਆਂ ਵਿੱਚ ਸ਼ਾਮਲ ਹੈ।

ਪਟਿਆਲਾ 21 ਅਪ੍ਰੈਲ-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਜੰਗਲਾਤ, ਜੰਗਲਾਤ ਨਿਗਮ ਵਿਚਲੇ ਲੰਮੀਆਂ ਸੇਵਾਵਾਂ ਕਰਦੇ ਡੇਲੀਵੇਜਿਜ਼ ਕਰਮੀਆਂ ਜਿੱਥੇ ਰੈਗੂਲਰ ਕਰਨਾ ਬਣਦਾ ਸੀ, ਉੱਥੇ ਵਿਭਾਗ ਦੀ ਅਫਸਰਸ਼ਾਹੀ, ਉਹਨਾਂ ਨੂੰ ਸੇਵਾਵਾ ਤੋਂ ਫਾਰਗ ਕੀਤਾ ਜਾ ਰਿਹਾ ਹੈ। ਦਸੰਬਰ, ਜਨਵਰੀ, ਫਰਵਰੀ ਅਤੇ ਮਾਰਚ ਮਹੀਨਿਆਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਜਦੋਂ ਕਿ ਫਾਰਗ ਕੀਤੇ ਕਰਮੀਆਂ ਦਾ ਨਾਮ 10 ਸਾਲਾਂ ਤੋਂ ਵੱਧ ਸੇਵਾਵਾ ਵਾਲੀ ਸੀਨੀਆਤਰਾ ਸੂਚੀਆਂ ਵਿੱਚ ਸ਼ਾਮਲ ਹੈ।
ਯੂਨੀਅਨ ਦੇ ਪ੍ਰਮੁੱਖ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਤੇ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਪ੍ਰਧਾਨ ਜਗਮੋਹਨ ਨੋਲੱਖਾ ਨੇ ਬੀਤੇ ਦਿਨੀ ਜੰਗਲਾਤ ਵਿਸ਼ਰਾਮਘਰ ਰਾਣੀ ਨਿਧੀ ਵਿਖੇ ਭਰਵੀ ਮੀਟਿੰਗ ਵਿਭਾਗ ਦੀ ਅਫਸਰਸ਼ਾਹੀ ਵਿਰੁੱਧ ਮਿਤੀ 14—05—2025 ਤੋਂ ਵਣ ਭਵਨ ਮੁਹਾਲੀ ਵਿਖੇ ਧਰਨੇ ਦੇਣ ਰੈਲੀਆਂ ਕਰਨ ਦਾ ਐਕਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਆਗੂਆਂ ਨੈ ਕਿਹਾ ਕਿ ਅਫਸਰਸ਼ਾਹੀ ਇਤਨੀ ਕੁਰੱਪਟ ਤੇ ਬੇ—ਲਗਾਮ ਹੋ ਚੁੱਕੀ ਹੈ ਕਿ ਵਣ ਮੰਤਰੀ ਵੱਲੋਂ ਮਿਤੀ 13 ਫਰਵਰੀ 2024 ਅਤੇ ਮਿਤੀ 18 ਫਰਵਰੀ 2025 ਨੂੰ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਕਾਮਿਆ ਨੂੰ ਕੰਮਾਂ ਤੋਂ ਫਾਰਗ ਨਾ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਕਾਮਿਆਂ ਨੂੰ ਰੈਗੂਲਰ ਕਰਨ, ਤਨਖਾਹਾਂ ਜਾਰੀ ਕਰਨ, ਰਹਿ ਗਏ ਕਰਮੀਆਂ ਨੂੰ ਸੀਨੀਆਰਤਾ ਵਿੱਚ ਸ਼ਾਮਲ ਕਰਨ, ਮੌਸਮੀ ਵਰਦੀਆਂ ਜਾਰੀ ਕਰਨ ਅਤੇ ਗਰੈਚੂਟੀ ਐਕਟ 1972 ਦੀ ਰੋਸ਼ਨੀ ਵਿੱਚ ਗਰੈਚੂਟੀ ਤੇ ਘਰ—ਘਰ ਪੈਨਸ਼ਨ ਜਾਰੀ ਕਰਨ, ਵਰਗੇ ਫੈਸਲੇ ਕੀਤੇ ਗਏ ਸਨ, ਪਰੰਤੂ ਵਣ ਵਿਭਾਗ ਦੀ ਅਫਸਰਸ਼ਾਹੀ ਨੇ ਨਾ ਤਾਂ ਦੋਨੋ ਮੀਟਿੰਗਾਂ ਦੀਆਂ ਪ੍ਰੋਸੀਡਿੰਗਾਂ ਜਾਰੀ ਕੀਤੀਆਂ ਹਨ ਅਤੇ ਨਾ ਹੀ ਇੱਕ ਵੀ ਫੈਸਲਾ ਲਾਗੂ ਕਰਨ ਲਈ ਖੇਤਰੀ ਦਫਤਰਾਂ ਨੂੰ ਲਿਖਿਆ ਗਿਆ ਹੈ।
ਇਕੱਤਰਤਾ ਵਿੱਚ ਜੰਗਲੀ ਜੀਵ ਤੇ ਜੰਗਲਾਤ ਰੋਜਾਨਾ ਦੀਆਂ ਸਬ ਕਮੇਟੀਆਂ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਜ਼ੋ ਆਹੁਦੇਦਾਰ ਚੁਣੇ ਗਏ ਉਸ ਵਿੱਚ ਰੇਂਜ ਜੰਗਲਾਤ ਦੇ ਸਰਪ੍ਰਸਤ ਜਗਮੋਹਨ ਨੋਲੱਖਾ, ਦਰਸ਼ਨ ਸਿੰਘ ਮਲੇਵਾਲ ਪ੍ਰਧਾਨ, ਹਰਭੀਮ ਸਿੰਘ ਉਪ ਪ੍ਰਧਾਨ, ਜ਼ਸਵਿੰਦਰ ਸਿੰਘ ਖਜਾਨਚੀ, ਪ੍ਰਗਟ ਸਿੰਘ ਸਹਾਇਕ ਖਜਾਨਚੀ, ਗੁਰਮੀਤ ਸਿੰਘ ਸਕੱਤਰ, ਭਾਨ ਸਿੰਘ ਜੁਆਇੰਟ ਸਕੱਤਰ, ਮੇਘ ਸਿੰਘ  ਉਪ ਪ੍ਰਧਾਨ, ਲਖਵਿੰਦਰ ਲੱਕੀ ਮੀਤ ਪ੍ਰਧਾਨ, ਬਲਕਾਰ ਸਿੰਘ ਪ੍ਰਚਾਰ ਸਕੱਤਰ, ਗੁਰਜੰਟ ਸਿੰਘ ਉਪ ਪ੍ਰਧਾਨ, ਤਰਲੋਚਨ ਮਾੜੂ ਮੁੱਖ ਸਲਾਹਕਾਰ, ਬਲਵਿੰਦਰ ਨਾਭਾ ਸਲਾਹਕਾਰ, ਜਰਨੈਲ ਸਿੰਘ ਉਪ ਪ੍ਰਧਾਨ, ਰਾਮ ਸਿੰਘ ਮੀਤ ਪ੍ਰਧਾਨ  ਚੁਣੇ ਗਏ ਅਤੇ ਰੇਂਜ ਜੰਗਲੀ ਜੀਵ ਸਰਪ੍ਰਸਤ ਜਗਮੋਹਨ ਨੋਲੱਖਾ, ਪ੍ਰਧਾਨ ਸੋਮ ਦੱਤ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਮਹੰਤ, ਸਕੱਤਰ ਬਲਦੇਵ ਸਿੰਘ, ਜੁਆਇੰਟ ਸਕੱਤਰ ਬਲਵਿੰਦਰ ਸਿੰਘ ਭਾਦਸੋਂ, ਉਪ ਪ੍ਰਧਾਨ ਨਿਰਮਲ ਸਿੰਘ , ਖਜਾਨਚੀ ਪਰਵਿੰਦਰ ਸਿੰਘ ਭਾਦਸੋ, ਪ੍ਰਚਾਰ ਸਕੱਤਰ ਸਪਿੰਦਰ ਸਿੰਘ, ਪ੍ਰੈਸ ਸਕੱਤਰ ਰਜਿੰਦਰ ਕੁਮਾਰ, ਮਨਦੀਪ ਸ਼ਰਮਾ, ਸਲਾਹਕਾਰ ਕੁਲਦੀਪ ਸਿੰਘ, ਸਲਾਹਕਾਰ ਹਰਪ੍ਰੀਤ ਗਿਰ, ਮੁੱਖ ਸਲਾਹਕਾਰ ਕੁਲਵਿੰਦਰ ਸਿੰਘ ਕਾਲਵਾ ਮੁੱਖ ਸਲਾਹਕਾਰ ਤਰਲੋਚਨ ਗਿਰ ਮਾੜੂ ਆਦਿ ਆਗੂ ਚੁਣੇ ਗਏ ਇਨ੍ਹਾਂ ਨੇ ਫੈਸਲਾ ਕੀਤਾ ਕਿ ਵਣ ਮੰਡਲ ਪਟਿਆਲਾ ਵੱਲੋਂ ਤਨਖਾਹਾਂ ਜਾਰੀ ਨਾ ਕਰਨ ਤੇ ਮਿਤੀ 22—04—2025 ਨੂੰ ਵਣ ਮੰਡਲ ਦਫਤਰ ਅੱਗੇ ਗੇਟ ਰੈਲੀ ਵੀ ਕੀਤੀ ਜਾਵੇਗੀ।