ਪਸ਼ੂ ਪਾਲਣ ਵਿਭਾਗ ਵੱਲੋਂ ਅੰਬਿਕਾ ਦੇਵੀ ਗਊਸ਼ਾਲਾ ਵਿਖੇ ਲੰਪੀ ਸਕੀਨ ਬਿਮਾਰੀ ਦੇ ਬਚਾਓ ਲਈ ਟੀਕੇ ਲਗਾਏ ਗਏ
ਖਰੜ(17/2/2025):- ਅੱਜ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲ੍ਾ ਮੋਹਾਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਗੋਪਾਲ ਮਾਤਾ ਅੰਬਿਕਾ ਦੇਵੀ ਗਊਸ਼ਾਲਾ ਲਾਂਡਰਾ ਰੋਡ ਖਰੜ ਵਿਖੇ ਗਊਧਨ ਦੇ ਲੰਪੀ ਸਕਿਨ ਬਿਮਾਰੀ ਦੇ ਬਚਾਓ ਦੇ ਟੀਕੇ ਲਗਾਏ ਗਏ ਗਊਸ਼ਾਲਾ ਵਿੱਚ ਲਗਭਗ 400 ਦੇ ਕਰੀਬ ਗਊਆਂ ਦੇ ਇਸ ਬਿਮਾਰੀ ਦੇ ਬੱਚਾਉ ਦੇ ਟੀਕੇ ਲਗਾਏ ਗਏ।

ਇਹ ਵੈਕਸੀਨ ਪੰਜਾਬ ਸਰਕਾਰ ਦੇ ਪਸ਼ੂ ਭਾਲਣ ਵਿਭਾਗ ਵੱਲੋਂ ਮੁਫਤ ਲਗਾਈ ਗਈ ਹੈ ਇਹ ਵੈਕਸੀਨੇਸ਼ਨ ਹਰ ਸਾਲ ਦੀ ਤਰ੍ਹਾਂ ਡਿਪਟੀ ਡਾਇਰੈਕਟਰ ਮੋਹਾਲੀ ਡਾਕਟਰ ਸ਼ਿਵਕਾਂਤ ਗੁਪਤਾ ਅਤੇ ਸੀਨੀਅਰ ਵੈਡਰਨਰੀ ਅਫਸਰ ਡਾਕਟਰ ਸਤਨਾਮ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਈ ਗਈ। ਇਸ ਵਿੱਚ ਡਾਕਟਰ ਪ੍ਰੇਮ ਕੁਮਾਰ ਮੋਹਨਪੁਰੀਆ ,ਵੈਟਰਨਰੀ ਅਫਸਰ ਸਿਵਿਲ ਪਸ਼ੂ ਹਸਪਤਾਲ ਖਰੜ ਅਤੇ ਗਊਸ਼ਾਲਾ ਦੇ ਪ੍ਰਧਾਨ ਸ੍ਰੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਤੋਂ ਆਏ ਹੋਏ ਡਾਕਟਰਾਂ ਦੀ ਟੀਮ ਤਾਂ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ।
ਉੱਥੇ ਉਹਨਾਂ ਨੇ ਵਿਭਾਗ ਨੂੰ ਗਊਸ਼ਾਲਾ ਗਊ ਸੇਵਾ ਸੰਘ ਦੇ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਵੀ ਲੰਪੀ ਸਕਿਨ ਦੇ ਨਾਲ ਨਾਲ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਬਿਮਾਰੀ ਤੋਂ ਗਊਧਨ ਨੂੰ ਬਚਾਉਣ ਦੇ ਲਈ ਇਹ ਵੈਕਸੀਨੇਸ਼ਨ ਕਰਵਾਈ ਗਈ । ਇਸ ਵੈਕਸੀਨੇਸ਼ਨ ਵਿੱਚ ਆਏ ਹੋਏ ਡਾਕਟਰਾਂ ਦੀ ਟੀਮ ਜਸਕਰਨ ਸਿੰਘ ਸੀਨੀਅਰ ਵੈਟਰਨਰੀ ਇੰਸਪੈਕਟਰ ,ਯੁਵਰਾਜ ਸ਼ੁਕਲਾ ਵੈਟਰਨਰੀ ਇੰਸਪੈਕਟਰ, ਸੁਖਦੇਵ ਸਿੰਘ ਕਾਰਜਕਾਰ ਤੋ ਇਲਾਵਾ ਗਊਸ਼ਾਲਾ ਦੇ ਸਿਨਿਅਰ ਮੈਂਬਰ , ਅਮਿਤ ਸੇਠੀ , ਪੰਡਿਤ ਚੰਦਨ ਮਿਸ਼ਰਾ, ਮੋਹਿਤ ਕੁਮਾਰ, ਮਹਿੰਦਰ ਬਜਾਜ, ਅਤੇ ਹੋਰ ਮੈਂਬਰ ਮੌਜੂਦ ਰਹੇ।