ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਡਿਪਟੀ ਸਪੀਕਰ ਰੋੜ੍ਹੀ ਨੂੰ ਦਿੱਤਾ ਮੰਗ-ਪੱਤਰ

ਗੜ੍ਹਸ਼ੰਕਰ 17/02/25- ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਰਾਜ ਵਿਆਪੀ ਪ੍ਰੋਗਰਾਮ ਵਜੋਂ ਅੱਜ ਬਲਾਕ ਗੜ੍ਹਸ਼ੰਕਰ ਦੇ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੱਖਣ ਸਿੰਘ ਵਾਹਿਦਪੁਰੀ,ਅਮਰੀਕ ਸਿੰਘ ,ਸ਼ਾਮ ਸੁੰਦਰ ਕਪੂਰ,ਸੁਖਦੇਵ ਡਾਨਸੀਵਾਲ,ਸਰੂਪ ਚੰਦ,ਸ਼ਰਮੀਲਾ ਰਾਣੀ, ਵਿਨੋਦ ਕੁਮਾਰ ,ਪਰਮਿੰਦਰ ਸਿੰਘ ਪੱਖੋਵਾਲ,ਹਰਜਿੰਦਰ ਸੂਨੀ ਤੇ ਜੀਤ ਬਗਵਾਈ ਦੀ ਅਗਵਾਈ ਹੇਠ ਸਥਾਨਕ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜ੍ਹੀ ਨੂੰ ਆਪਣੀਆਂ ਭਖਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ। ਆਪਣੀਆਂ ਮੰਗਾਂ ਡਿਪਟੀ ਸਪੀਕਰ ਅੱਗੇ ਰੱਖਦੀਆਂ ਅਗੂਆਂ ਨੇ ਕਿਹਾ ਆਪ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਕੀਤੇ ਵਾਅਦੇ ਅੱਜ ਤੱਕ ਵਫਾ ਨਹੀਂ ਹੋਏ।

ਗੜ੍ਹਸ਼ੰਕਰ 17/02/25- ਪੰਜਾਬ ਦੇ ਸਾਰੇ ਵਿਧਾਇਕਾਂ ਨੂੰ  ਮੰਗ ਪੱਤਰ ਦੇਣ ਦੇ ਰਾਜ ਵਿਆਪੀ ਪ੍ਰੋਗਰਾਮ ਵਜੋਂ ਅੱਜ ਬਲਾਕ ਗੜ੍ਹਸ਼ੰਕਰ ਦੇ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੱਖਣ ਸਿੰਘ ਵਾਹਿਦਪੁਰੀ,ਅਮਰੀਕ ਸਿੰਘ ,ਸ਼ਾਮ ਸੁੰਦਰ ਕਪੂਰ,ਸੁਖਦੇਵ ਡਾਨਸੀਵਾਲ,ਸਰੂਪ ਚੰਦ,ਸ਼ਰਮੀਲਾ ਰਾਣੀ, ਵਿਨੋਦ ਕੁਮਾਰ ,ਪਰਮਿੰਦਰ ਸਿੰਘ ਪੱਖੋਵਾਲ,ਹਰਜਿੰਦਰ ਸੂਨੀ ਤੇ ਜੀਤ ਬਗਵਾਈ ਦੀ ਅਗਵਾਈ ਹੇਠ ਸਥਾਨਕ  ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜ੍ਹੀ ਨੂੰ ਆਪਣੀਆਂ ਭਖਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ। ਆਪਣੀਆਂ ਮੰਗਾਂ ਡਿਪਟੀ ਸਪੀਕਰ ਅੱਗੇ ਰੱਖਦੀਆਂ ਅਗੂਆਂ ਨੇ ਕਿਹਾ ਆਪ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਕੀਤੇ ਵਾਅਦੇ ਅੱਜ ਤੱਕ ਵਫਾ ਨਹੀਂ ਹੋਏ। ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲਗਾਤਾਰ ਕੀਤੇ ਸੰਘਰਸ਼ਾਂ ਦੇ ਬਾਵਜ਼ੂਦ ਵੀ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਥੋਂ ਤੱਕ ਕਿ ਮੁੱਖ ਮੰਤਰੀ ਵਲੋਂ ਵੀ ਫਰੰਟ ਨੂੰ ਕਈ ਵਾਰ ਮੀਟਿੰਗ ਦਾ ਸਮੇਂ ਦੇ ਕੇ ਵੀ ਮੀਟਿੰਗ ਨਹੀਂ ਕੀਤੀ, ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਲੰਬੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚ ਸੇਵਾ ਨਿਭਾ ਰਹੇ ਹਰ ਤਰਾਂ ਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮਿਡ ਡੇ ਮੀਲ, ਆਂਗੜਵਾੜੀ ਤੇ ਆਸ਼ਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਹੇਠ ਲਿਆਂਦਾ ਜਾਵੇ, ਪੇ ਕਮਿਸ਼ਨ ਤੇ ਡੀ. ਏ. ਦੇ ਬਕਾਏ ਤੁਰੰਤ ਨਕਦ ਅਦਾ ਕੀਤੇ ਜਾਣ,ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕੀਤਾ ਜਾਵੇ,ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਕੇ ਤੁਰੰਤ ਸਿੱਖਿਆ ਵਿਭਾਗ ਅਧੀਨ ਲਿਆਂਦਾ ਜਾਵੇ,ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ,ਖਾਲੀ ਸਰਕਾਰੀ ਅਸਾਮੀਆਂ ਤੁਰੰਤ ਭਰੀਆਂ ਜਾਣ,ਮਹਿੰਗਾਈ ਨੂੰ ਨੱਥ ਪਾਈ ਜਾਵੇ ਤੇ ਸਮਾਜ ਵਿਰੋਧੀ ਕਾਰਕੁਨਾਂ ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਮੇਂ ਡਿਪਟੀ ਸਪੀਕਰ ਨੇ ਯਕੀਨ ਦੁਆਇਆ ਕਿ ਉਹ ਇਹਨਾਂ ਜਾਇਜ਼  ਮੰਗਾਂ ਦਾ ਨਿਪਟਾਰਾ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ।  ਇਸ ਸਮੇਂ ਮਾਸਟਰ ਨਿਤਿਨ ਸੁਮਨ, ਪਵਨ ਕੁਮਾਰ ਗੜ੍ਹੀ,ਹਰਭਜਨ ਸਿੰਘ,ਗੁਰਨਾਮ ਹਾਜ਼ੀਪੁਰ,ਜਗਦੀਸ਼ ਰਾਏ,ਹੰਸ ਰਾਜ,ਗੋਪਾਲ ਦਾਸ,ਜਸਵਿੰਦਰ ਕੌਰ,ਕਸ਼ਮੀਰ ਕੌਰ, ਜਗਦੀਸ਼ ਪੱਖੋਵਾਲ,ਪਰਵੀਨ ਕੁਮਾਰ, ਮੇਜਰ ਸਿੰਘ,ਗੁਰਨੀਤ ਵਹਿਦਪੁਰੀ,ਗੁਰਦੀਪ ਬੇਦੀ,ਅਮਨਪ੍ਰੀਤ ਬੇਦੀ,ਸਤਪਾਲ ਮੌਜ਼ੂਦ ਸਨ।