ਉਤ੍ਰਾਦੀ ਪੰਚਾਇਤ ਰਾਜਪੁਰਾ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਜਤਿੰਦਰ ਰਾਜਪੁਰਾ 17 ਫਰਵਰੀ
ਰਾਜਪੁਰਾ- ਉੱਤਰਾਦੀ ਪੰਚਾਇਤ ਰਾਜਪੁਰਾ ਵੱਲੋਂ ਥੈਲੀ ਸੀਮੀਆ ਰੋਗ ਨਾਲ ਪੀੜਤਾਂ ਦੇ ਲਈ ਖੂਨਦਾਨ ਕੈਂਪ ਦਾ ਆਯੋਜਨ ਰਾਜਪੁਰਾ ਦੇ ਦੁਰਗਾ ਮੰਦਿਰ ਹਾਲ ਦੇ ਵਿੱਚ ਕੀਤਾ ਗਿਆ ਜਿਸ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਡਾਕਟਰ ਲਵਲੀਨ ਕੌਰ ਆਪਣੀ ਟੀਮ ਨਾਲ ਪਹੁੰਚੇ

ਆਈ ਹੋਈ ਟੀਮ ਨੇ ਖੂਨ ਦਾਨ ਕਰਨ ਵਾਲਿਆਂ ਦਾ ਖੂਨ ਇਕੱਤਰ ਕੀਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਸੰਚਾਲਕ ਅਤੇ ਵਾਰਡ ਨੰਬਰ 19 ਦੇ ਐਮਸੀ ਰੂਬੀ ਟੰਨੀ ਤੇ ਅਨਿਲ ਟੰਨੀ ਨੇ ਦੱਸਿਆ ਕਿ ਇਹ ਉੱਤਰਾਦੀ ਪੰਚਾਇਤ ਵੱਲੋਂ ਦੂਸਰਾ ਕੈਂਪ ਲਗਾਇਆ ਜਾ ਰਿਹਾ ਹੈ
ਜਿਸ ਵਿੱਚ ਥੈਲੀ ਸੀਮੀਆ ਨਾਲ ਪੀੜਿਤ ਬੱਚੇ ਅਤੇ ਮਰੀਜ਼ਾਂ ਦੇ ਲਈ ਖੂਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਖੂਨਦਾਨ ਕੈਂਪ ਵਿੱਚ 70 ਯੂਨਿਟ ਖੂਨ ਦਾਨ ਹੋ ਚੁੱਕਿਆ ਹੈ ਵਾਰਡ ਨੰਬਰ 19 ਦੀ ਐਮਸੀ ਰੂਬੀ ਟੰਨੀ ਨੇ ਸਾਰੇ ਖੂਨ ਦਾਨੀਆ ਦਾ ਅਤੇ ਡਾਕਟਰਸ ਦੀ ਟੀਮ ਦਾ ਦਿਲ ਤੋਂ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਕਿਹਾ
ਕਿਉਂਕਿ ਜਿਦੇ ਜੀ ਅਗਰ ਆਪਾਂ ਖੂਨਦਾਨ ਕਰਦੇ ਹਾਂ ਤਾਂ ਖੂਨਦਾਨ ਮਹਾਂਦਾਨ ਗਿਣਿਆ ਜਾਂਦਾ ਹੈ
ਖੂਨਦਾਨ ਕੈਂਪ ਦੌਰਾਨ ਨਿਸ਼ਕਾਮ ਸੇਵਾ ਸੁਸਾਇਟੀ ਦੇ ਜਿੰਮੇਵਾਰ ਵਰਕਰਾਂ ਨੇ ਆਪਣੀ ਡਿਊਟੀ ਬਖੂਬੀ ਨਿਭਾਈ ਇਸ ਮੌਕੇ ਤੇ ਵਾਰਡ ਨੰਬਰ 19 ਦੀ ਐਮਸੀ ਰੂਬੀ ਟੰਨੀ, ਅਨਿਲ ਟੰਨੀ, ਹਰੀ ਚੰਦ ਵਰਮਾ , ਪ੍ਰਵੀਨ ਕੁਮਾਰ, ਰਾਜ ਕੁਮਾਰ, ਪਰਸ਼ੋਤਮ, ਸੰਜੇ ਹੰਸ ਉੱਤਰਾਦੀ ਪੰਚਾਇਤ ਦੇ ਹੋਰ ਮੈਂਬਰ ਵੀ ਮੌਜੂਦ ਰਹੇ ਤੇ ਇਸ ਕੈਂਪ ਨੂੰ ਸਫਲ ਬਣਾਇਆ