ਨਹਿਰ ਚ ਸੁੱਟ ਕੇ ਕੁੜੀ ਨੂੰ ਮਾਰਨ ਦੇ ਦੋਸ਼ ਚ ਦੋ ਹੋਰ ਨਾਮਜ਼ਦ

ਮੌੜ ਮੰਡੀ,14 ਮਾਰਚ- ਚੰਡੀਗੜ੍ਹ ਪੜਦੀ ਕੁੜੀ ਚੈਰਿਸ ਗੋਇਲ ਨੂੰ ਨਹਿਰ ਚ ਸੁੱਟ ਕੇ ਮਾਰਨ ਦੇ ਦੋਸ਼ ਚ ਮੌੜ ਪੁਲਿਸ ਨੇ 2 ਹੋਰ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ ਇਸ ਕਤਲ ਕਾਂਡ ਦੇ ਮੁੱਖ ਦੋਸ਼ੀ ਮੁਕੁਲ ਮਿੱਤਲ ਦੇ ਦੋਸਤ ਰਾਘਵ ਵਾਸੀ ਮੌੜ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ ਜਦਕਿ ਤਾਨਿਸ਼ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਿਆ ਕਿ ਰਾਘਵ ਤੇ ਤਾਨਿਸ਼ ਨੇ ਕੁੜੀ ਦੇ ਕਤਲ ਕਰਨ ਚ ਦੋਸ਼ੀਆਂ ਦੀ ਮੱਦਦ ਕੀਤੀ ਸੀ।

ਇੱਥੇ ਦੱਸਣਯੋਗ ਹੈ ਕਿ ਮੁਕੁਲ ਮਿੱਤਲ ਉਸਦੇ ਦੋਸਤ ਕਰਨ ਬਾਂਸਲ ਚਾਚਾ ਰਾਜਕੁਮਾਰ ਰਾਜੂ ਪਿਤਾ ਰਵੀ ਮਿੱਤਲ ਤੇ ਮਾਤਾ ਡਿੰਪਲ ਤੇ ਕੇਸ ਦਰਜ ਕਰਕੇ ਥਾਣਾ ਮੌੜ ਦੀ ਪੁਲਿਸ ਨੇ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ ਸੀ। ਪੁਲਿਸ ਨੇ ਤਫਤੀਸ਼ ਦੇ ਦੌਰਾਨ ਕੀਤੀ ਪੁੱਛਗਿੱਛ ਦੇ ਆਧਾਰ ਤੇ ਹੁਣ ਰਾਘਵ ਤੇ ਤਾਨਿਸ਼ ਨੂੰ ਵੀ ਨਾਮਜ਼ਦ ਕਰ ਲਿਆ ਹੈ। 
ਐੱਸ ਐੱਚ ਓ ਮੌੜ ਪਰਮਵੀਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਮੁਕੁਲ ਮਿੱਤਲ ਨੇ ਆਪਣੇ ਦੋਸਤਾਂ ਦੀ ਮੱਦਦ ਨਾਲ ਚੰਡੀਗੜ੍ਹ ਦੀ ਵਿਦਿਆਰਥਣ ਚੈਰਿਸ ਗੋਇਲ ਨੂੰ ਆਪਣੀ ਬਲੈਰੋ ਗੱਡੀ ਚ ਚੜਾਇਆ ਅਤੇ ਮੌੜ ਮੰਡੀ ਲੈ ਆਇਆ। ਇੱਥੇ ਉਕਤ ਮੁਲਜਮਾਂ ਨੇ ਐਤਵਾਰ ਰਾਤ ਨੂੰ ਚੈਰਿਸ ਗੋਇਲ ਨੂੰ ਕੋਟਲਾ ਬਰਾਂਚ ਨਹਿਰ ਵਿੱਚ ਸੁੱਟ ਦਿੱਤਾ ਜਿਸਦਾ ਪਤਾ ਸਵੇਰੇ ਸੋਮਵਾਰ ਨੂੰ ਲੱਗਾ ਜਿਸਤੋ ਬਾਅਦ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਸੀ। 
ਬੁੱਧਵਾਰ ਨੂੰ ਪੁਲਿਸ ਨੇ ਕੁੜੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਸੀ। ਕੁੜੀ ਦੇ ਕਤਲ ਦੇ ਰੋਸ ਵਜੋ ਮੌੜ ਨਿਵਾਸੀਆਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਬਠਿੰਡਾ-ਚੰਡੀਗੜ ਰਾਜ ਮਾਰਗ ਤੇ ਧਰਨਾ ਲਾ ਕੇ ਸਾਰੇ ਪਾਸਿਉਂ ਜਾਮ ਲਗਾ ਦਿੱਤਾ ਸੀ। ਲੋਕਾਂ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਦੋਸ਼ ਲਗਾਇਆ ਸੀ ਜਿਸਦੇ ਚਲਦੇ ਐੱਸ ਐੱਸ ਪੀ ਬਠਿੰਡਾ ਮੈਡਮ ਅਮਨੀਤ ਕੌਡਲ ਨੇ ਐੱਸ ਐੱਚ ਓ ਮੌੜ ਮਨਜੀਤ ਸਿੰਘ ਤੇ ਵੱਡਾ ਐਕਸ਼ਨ ਲੈਂਦਿਆ ਉਸਨੂੰ ਮੁਅੱਤਲ ਕਰ ਦਿੱਤਾ ਸੀ। 
ਹੁਣ ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਨਾਮਜ਼ਦ ਕਰ ਲਿਆ ਹੈ ਜਿਸ ਕਰਕੇ ਮੁਲਜਮਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਐੱਸ ਐੱਚ ਓ ਮੌੜ ਪਰਮਵੀਰ ਸਿੰਘ ਨੇ ਦੱਸਿਆ ਕਿ ਕੁੜੀ ਦੇ ਕਤਲ ਦੇ ਮਾਮਲੇ ਚ ਦੋ ਹੋਰ ਨੌਜਵਾਨਾਂ ਰਾਘਵ ਤੇ ਤਾਨਿਸ਼ ਨੂੰ ਨਾਮਜ਼ਦ ਕਰਕੇ ਰਾਘਵ ਨੂੰ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਮਾਮਲੇ ਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।