ਵਰਲਡ ਪੁਲਿਸ ਫਾਇਰ ਗੇਮਜ਼ ਅਮਰੀਕਾ 'ਚ ਰਜਨੀ ਨੇ ਲਹਿਰਾਇਆ ਭਾਰਤ ਦਾ ਝੰਡਾ- ਅਵਿਨਾਸ਼ ਰਾਏ ਖੰਨਾ

ਹੁਸ਼ਿਆਰਪੁਰ- ਸਾਬਕਾ ਸੰਸਦ ਮੈਂਬਰ ਅਤੇ ਸੰਸਥਾ ਸੇਵਾ ਸੈਲਾ ਖੁਰਦ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ ਪੁਲਿਸ 'ਚ ਸਿਪਾਹੀ ਵਜੋਂ ਡਿਊਟੀ ਨਿਭਾ ਰਹੀ ਰਜਨੀ ਨੇ ਅਮਰੀਕਾ ਵਿੱਚ ਕਰਵਾਈਆਂ ਗਈਆਂ ਵਰਲਡ ਪੁਲਿਸ ਫਾਇਰ ਗੇਮਜ਼ 'ਚ 4 ਸੋਨੇ ਸਮੇਤ ਕੁੱਲ 7 ਤਮਗੇ ਜਿੱਤ ਕੇ ਪੂਰੇ ਸੰਸਾਰ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

ਖੰਨਾ ਨੇ ਇਹ ਵਿਚਾਰ ਸੰਸਥਾ ਸੇਵਾ ਵੱਲੋਂ ਰਜਨੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਵਿੱਚ ਹੋਣ ਦੇ ਬਾਵਜੂਦ ਰਜਨੀ ਨੇ ਅਮਰੀਕਾ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾ ਸਿਰਫ ਪੁਲਿਸ ਵਿਭਾਗ ਦਾ, ਸਗੋਂ ਪੂਰੇ ਦੇਸ਼ ਦਾ ਨਾਂ ਵਿਸ਼ਵ ਪੱਧਰ 'ਤੇ ਚਮਕਾਇਆ ਹੈ।
ਉਨ੍ਹਾਂ ਕਿਹਾ ਕਿ ਰਜਨੀ ਦੀ ਇਹ ਉਪਲਬਧੀ ਇਹ ਦਰਸਾਉਂਦੀ ਹੈ ਕਿ ਉਹ ਦੇਸ਼ ਲਈ ਕੁਝ ਵੱਖਰਾ ਕਰ ਗੁਜ਼ਰਨ ਦੀ ਸੋਚ ਰੱਖਦੀ ਹੈ। ਖੰਨਾ ਨੇ ਆਗ੍ਰਹ ਕੀਤਾ ਕਿ ਜੇਕਰ ਰਜਨੀ ਵਾਂਗ ਹਰ ਪੁਲਿਸ ਜਵਾਨ ਆਪਣੀ ਡਿਊਟੀ ਦੇ ਨਾਲ ਨਾਲ ਦੇਸ਼ ਦਾ ਨਾਂ ਉਚਾ ਕਰਨ ਲਈ ਮਿਹਨਤ ਕਰੇ, ਤਾਂ ਭਾਰਤ ਨੂੰ ਵਿਸ਼ਵਗੁਰੂ ਬਣਾਉਣ ਵਿੱਚ ਪੁਲਿਸ ਜਵਾਨਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੋਵੇਗਾ।
ਇਸ ਮੌਕੇ ਚੇਅਰਮੈਨ ਖੰਨਾ ਅਤੇ ਸੰਸਥਾ ਦੇ ਪ੍ਰਧਾਨ ਦਵਿੰਦਰ ਚੱਢਾ ਨੇ ਰਜਨੀ ਨੂੰ ਸੰਸਥਾ ਸੇਵਾ ਵੱਲੋਂ ਸ਼ਗੁਨ ਦੇ ਕੇ ਸਨਮਾਨਿਤ ਕੀਤਾ।
ਇਸ ਸਮਾਗਮ ਵਿੱਚ ਸੰਜੀਵ ਗੁਪਤਾ ਬੌਬੀ, ਜਗਦੀਸ਼ ਬੰਸਲ, ਮੰਜੀਤ ਸਿੰਘ, ਕਮਲਜੀਤ ਕੌੜਾ, ਜਗਤਾਰ ਸਿੰਘ, ਰਾਕੇਸ਼ ਅਗਰਵਾਲ, ਡਾ. ਵਧਵਾ, ਭਜਨ ਰਾਮ, ਰਵਨ ਅਤੇ ਰਜਨੀ ਦੇ ਪਿਤਾ ਰੇਸ਼ਮ ਸਿੰਘ ਵੀ ਹਾਜ਼ਰ ਸਨ।