ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਇਦੇ ਪੂਰੇ ਕਰਾਂਗੇ - ਜਸਪ੍ਰੀਤ ਕੌਰ ਮੁਹਾਲੀ
ਐਸ ਏ ਐਸ ਨਗਰ, 20 ਮਈ- ਸਥਾਨਕ ਫੇਜ਼ 2 (ਵਾਰਡ ਨੰਬਰ ਇੱਕ) ਦੀ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਕਿਹਾ ਹੈ ਕਿ ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਇਦੇ ਪੂਰੇ ਕੀਤੇ ਜਾਣਗੇ। ਵਾਰਡ ਦੇ ਪਤਵੰਤੇ ਸੱਜਣ ਅਤੇ ਵਸਨੀਕਾਂ ਦੀ ਹਾਜ਼ਰੀ ਵਿੱਚ ਲਗਭਗ ਇੱਕ ਕਰੋੜ ਦੀ ਲਾਗਤ ਨਾਲ ਸੜਕਾਂ ਦੀ ਰੀ-ਕਾਰਪੋਟਿੰਗ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੁਰਾਣੀਆਂ ਸੜਕਾਂ ਨੂੰ ਪਹਿਲਾਂ 30 ਐਮ ਐਮ ਨਿਵੇਕਲੀ ਮਸ਼ੀਨ ਨਾਲ ਛਿੱਲਿਆ ਜਾਵੇਗਾ ਅਤੇ ਫਿਰ ਇਸ ਦੇ ਉੱਤੇ ਪ੍ਰੀਮਿਕਸ ਪਾ ਕੇ ਨਵੀਂ ਸੜਕ ਬਣਾਈ ਜਾਵੇਗੀ।

ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਵਾਰਡ ਵਿੱਚ ਲਗਾਤਾਰ ਵਿਕਾਸ ਦੇ ਕੰਮ ਚੱਲਦੇ ਰਹੇ ਹਨ। ਉਹਨਾਂ ਕਿਹਾ ਕਿ ਵਾਰਡ ਦੀਆਂ ਸਾਰੀਆਂ ਸੜਕਾਂ ਦੀ ਰੀ-ਕਾਰਪੋਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇੱਕ ਇੱਕ ਕਰਕੇ ਵਾਰਡ ਦੇ ਸਾਰੇ ਵਿਕਾਸ ਦੇ ਕੰਮ ਪੂਰੇ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਰਾਜਾ ਕੰਵਰਜੋਤ ਸਿੰਘ ਮੁਹਾਲੀ, ਚਿਰੰਜੀ ਲਾਲ, ਰਾਮ ਲਾਲ, ਪਰਵਿੰਦਰ ਸਿੰਘ, ਬਿਧੀ ਚੰਦ, ਸਰੂਪ ਸਿੰਘ, ਕੁਲਦੀਪ ਸਿੰਘ, ਜਗਜੀਤ ਸਿੰਘ, ਤਾਰਾ ਸਿੰਘ, ਹਰਿੰਦਰ ਪਾਲ, ਆਰ ਕੇ ਪਹੂਜਾ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ, ਪਵਨ ਕੁਮਾਰ, ਪਰਵੀਨ ਕੁਮਾਰ, ਬਰਜਿੰਦਰ ਸਿੰਘ, ਕਿਰਨ ਨਾਗਪਾਲ, ਗੌਰਵਜੀਤ ਸਿੰਘ, ਕਮਲ ਸਿੰਘ, ਮਨਮੋਹਨ ਦਾਦਾ, ਮਮਤਾ ਰਾਣੀ, ਨਵੀਨ ਕੁਮਾਰ, ਜਗਦੀਸ਼ ਪਾਵਾ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੀਰਤ, ਮੀਨਾਕਸ਼ੀ, ਮੰਜੂ, ਪ੍ਰੀਤੀ, ਸਿਲਕੀ, ਸਾਕਸ਼ੀ ਬੰਸਲ, ਕਮਲਜੀਤ, ਪੂਜਾ, ਸੁਖਦੇਵ ਰਾਜ ਨਾਗਪਾਲ, ਵੈਸ਼ਾਲੀ, ਸੀਤਾ ਖੁਰਾਨਾ, ਗੀਤਾ ਸੂਦ, ਰਸ਼ਮੀ, ਸੁਪਰਵਾਈਜ਼ਰ ਐਮ ਸੀ ਆਫਿਸ ਕੁਸਤਾ ਦੇਵੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।