ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੂੰ ਦਿੱਤਾ ਰੋਸ ਪੱਤਰ।
ਗੜ੍ਹਸ਼ੰਕਰ- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਨਰਿੰਦਰ ਅਜਨੋਹਾ, ਸਤਪਾਲ ਮਿਨਹਾਸ, ਪਰਮਜੀਤ ਕਾਤਿਬ ਅਤੇ ਜੀ.ਟੀ.ਯੂ. ਆਗੂ ਪਵਨ ਗੋਇਲ, ਨਰੇਸ਼ ਕੁਮਾਰ ਤੇ ਰਾਜਕੁਮਾਰ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੂੰ ਇਕ ਰੋਸ ਪੱਤਰ ਸੌਂਪਿਆ ਗਿਆ।ਆਗੂਆਂ ਵਲੋਂ ਡਿਪਟੀ ਸਪੀਕਰ ਨੂੰ ਯਾਦ ਕਰਵਾਇਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗਰੰਟੀ ਹੋਣ ਵਾਲੀ ਪਹਿਲੀ ਕੈਬਿਨਟ ਮੀਟਿੰਗ ਵਿੱਚ ਕਰਨ ਦੀ ਗੱਲ ਕਹੀ ਸੀ, ਪਰ ਹੁਣ ਤਕ ਪੈਨਸ਼ਨ ਲਾਗੂ ਨਹੀਂ ਕੀਤੀ ਗਈ।

ਨਵੰਬਰ 2022 ਵਿੱਚ 'ਆਪ' ਸਰਕਾਰ ਨੇ ਇਕ ਅਧੂਰੀ ਅਧਿਸੂਚਨਾ ਜਾਰੀ ਕੀਤੀ , ਜਿਸ ਵਿਚ ਲਿਖਿਆ ਸੀ ਕਿ ਜਲਦੀ ਹੀ ਪੈਨਸ਼ਨ ਬਹਾਲੀ ਲਈ ਐੱਸ.ਓ.ਪੀ. ਜਾਰੀ ਕਰ ਦਿੱਤੀਆਂ ਜਾਣਗੀਆਂ। ਪਰ ਹੁਣ ਤਕ ਐੱਸ.ਓ.ਪੀ. ਜਾਰੀ ਨਹੀਂ ਕੀਤੀਆਂ ਗਈਆਂ। ਸਰਕਾਰ ਨੇ ਜਿਹੜੇ ਅਫ਼ਸਰਾਂ ਨੂੰ ਪੈਨਸ਼ਨ ਬਹਾਲ ਕਰ ਚੁੱਕੇ ਰਾਜਾਂ ਵੱਲ ਉਥੋਂ ਦੇ ਪੈਨਸ਼ਨ ਨੁਕਤਿਆਂ ਦੀ ਘੋਖ ਲਈ ਭੇਜਿਆ ਸੀ , ਉਹਨਾਂ ਰਿਪੋਰਟਾਂ ਨੂੰ ਹੁਣ ਤੱਕ ਜਨਤਕ ਨਹੀਂ ਕੀਤਾ ਗਿਆ।
ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨੇ ਉਕਤਾ ਨੇਤਾਵਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਜਲਦੀ ਹੀ ਉਹਨਾਂ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਗੱਲ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਹਰੀ ਰਾਮ, ਪਰਮਿੰਦਰ ਪੱਖੋਵਾਲ , ਉਂਕਾਰ ਸਿੰਘ , ਸਗਲੀ ਰਾਮ , ਜਸਵੀਰ ਸਿੰਘ , ਰਾਮ ਕਿਸ਼ਨ , ਰਾਜ ਕੁਮਾਰ , ਸੁਭਾਸ਼ ਚੰਦਰ , ਬਲਜੀਤ ਸਿੰਘ , ਦਿਲਾਵਰ , ਵਿਜੇ ਕੁਮਾਰ , ਮਨਜਿੰਦਰ ਬਘੋਰਾ , ਸੱਤਪਾਲ ਸਿੰਘ ਅਤੇ ਹਰਮਿੰਦਰ ਕੁਮਾਰ,ਸਤਨਾਮ ਸਿੰਘ,ਰਸ਼ਪਾਲ ਸਿੰਘ,ਰਾਕੇਸ਼ ਕੁਮਾਰ ਸਮੇਤ ਅਨੇਕ ਐਨ.ਪੀ.ਐਸ ਮੁਲਾਜ਼ਮ ਹਾਜ਼ਰ ਸਨ।