*ਧਮਾਈ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਥਾਵਾਂ ਵਿੱਚ ਪੌਦੇ ਲਗਾਏ*

ਗੜਸ਼ੰਕਰ 3 ਅਗਸਤ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਧਮਾਈ ਦੇ ਵਿਦਿਆਰਥੀਆਂ ਨੇ ਲੈਕਚਰਾਰ ਮੁਕੇਸ਼ ਕੁਮਾਰ ਅਤੇ ਪੰਜਾਬੀ ਮਾਸਟਰ ਬਲਕਾਰ ਸਿੰਘ ਮਗਾਣੀਆਂ ਦੀ ਅਗਵਾਈ ਹੇਠ ਸਰਕਾਰੀ ਸਕੂਲ, ਸਰਕਾਰੀ ਕਲੀਨਿਕ ਅੱਗੇ,ਸੜਕ ਕਿਨਾਰੇ ਅਤੇ ਪਸ਼ੂਆਂ ਦੇ ਹਸਪਤਾਲ ਵਿੱਚ ਪੌਦੇ ਲਗਾਏ।

ਇਸ ਸਮੇਂ ਸਰਕਾਰੀ ਆਮ ਆਦਮੀ ਕਲੀਨਿਕ ਧਮਾਈ ਦੇ ਇੰਚਾਰਜ ਐਮ.ਓ ਗਿਆਨ ਚੰਦ,ਸ਼ੁਬਮ ਸਹਿਦੇਵ ਫਾਰਮੇਸੀ ਅਫਸਰ ਅਤੇ ਮੈਡਮ ਰਿਆ ਬ੍ਰਾਂਚ ਪੋਸਟ ਮਾਸਟਰ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦਾ ਪ੍ਰਸੰਸਾ ਕਰਦਿਆਂ ਹੋਇਆ ਮਨੁੱਖ ਦੇ ਜੀਵਨ ਵਿੱਚ ਪੌਦਿਆਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਜੀਵਨ ਵਿੱਚ ਅਗਾਂਹ ਨੂੰ ਵੀ ਹੋਰ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਸੰਭਾਲਣ ਦੀ ਸਲਾਹ ਦਿੱਤੀ। 
ਇਸ ਸਮੇਂ ਪੌਦੇ ਲਗਾਉਣ ਵੇਲੇ ਵਿਦਿਆਰਥੀ ਹਰਸ਼ਦੀਪ ਸਿੰਘ, ਸੰਦੀਪ ਕੁਮਾਰ ਤੇ ਸੁਖਪ੍ਰੀਤ ਮਾਨ ਮਹਿੰਦਪੁਰ, ਹਰਮਨ ਭੱਟੀ ਤੇ ਨਿੰਦਰਵੀਰ ਧਮਾਈ, ਜਸਕਰਨ ਚੱਕ ਫੁੱਲੂ, ਪਰਮਜੀਤ ਸਿੰਘ ਤੇ ਜਸਵੀਰ ਸਿੰਘ ਧਮਾਈ ਹਾਜ਼ਰ ਸਨ।