
ਸੋਨਾ-ਚਾਂਦੀ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ, 143 ਤੋਲੇ ਸੋਨਾ ਅਤੇ 103 ਤੋਲੇ ਚਾਂਦੀ ਬ੍ਰਾਮਦ
ਪਟਿਆਲਾ, 1 ਦਸੰਬਰ - ਵਰੁਨ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਥਾਨਕ ਜੱਟਾਂ ਵੱਲਾ ਚੌਂਤਰਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਥਾਣਾ ਕੋਤਵਾਲੀ ਪਟਿਆਲਾ ਨੂੰ ਇਤਲਾਹ ਦਿੱਤੀ ਸੀ ਕਿ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿੱਚੋਂ ਨਾ ਮਾਲੂਮ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ
ਪਟਿਆਲਾ, 1 ਦਸੰਬਰ - ਵਰੁਨ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਥਾਨਕ ਜੱਟਾਂ ਵੱਲਾ ਚੌਂਤਰਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਥਾਣਾ ਕੋਤਵਾਲੀ ਪਟਿਆਲਾ ਨੂੰ ਇਤਲਾਹ ਦਿੱਤੀ ਸੀ ਕਿ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿੱਚੋਂ ਨਾ ਮਾਲੂਮ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਹੋਰ ਦੱਸਿਆ ਕਿ ਸਰਫਰਾਜ਼ ਆਲਮ ਐਸ ਪੀ ਸਿਟੀ ਪਟਿਆਲਾ ਅਤੇ ਸੰਜੀਵ ਸਿੰਗਲਾ ਡੀ ਐਸ ਪੀ ਸਿਟੀ-1 ਪਟਿਆਲਾ ਦੀ ਯੋਗ ਅਗਵਾਈ ਹੇਠ ਥਾਣਾ ਕੋਤਵਾਲੀ ਪਟਿਆਲਾ ਦੇ ਮੁੱਖ ਅਫਸਰ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਡੂੰਘਾਈ ਨਾਲ ਤਫਤੀਸ਼ ਕਰਦਿਆਂ ਹੋਇਆ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਦੀ ਪਛਾਣ ਅਦਿਤਿਆ ਉਰਫ ਬਿਹਾਰੀ ਪੁੱਤਰ ਲੇਟ ਸਾਗਰ, ਰਾਜਾ ਪੁੱਤਰ ਜਸਪਾਲ ਵਾਸੀ ਭੀਮ ਨਗਰ ਢੇਹਾ ਕਲੋਨੀ ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਅੰਜਲੀ ਪਤਨੀ ਰਾਜਾ ਨੂੰ ਨਾਮਜ਼ਦ ਕੀਤਾ ਗਿਆ। ਉਕਤ ਤਿੰਨਾਂ ਵਿਅਕਤੀਆਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ। ਅਦਿਤਿਆ ਨੂੰ ਵੱਡੀ ਨਦੀ ਪੁਲ ਪਟਿਆਲਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਹੁਣ ਤਕ 868 ਗ੍ਰਾਮ ਸੋਨਾ ਅਤੇ 418 ਗ੍ਰਾਮ ਚਾਂਦੀ, ਰਾਜਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 542 ਗ੍ਰਾਮ ਸੋਨਾ ਅਤੇ 615 ਗ੍ਰਾਮ ਸਿਲਵਰ ਅਤੇ ਅੰਜਲੀ ਨੂੰ ਰਾਜਪੁਰਾ ਚੁੰਗੀ ਤੋਂ ਗ੍ਰਿਫਤਾਰ ਕਰਕੇ 25 ਗ੍ਰਾਮ ਸੋਨਾ ਬ੍ਰਾਮਦ ਕੀਤਾ ਗਿਆ। ਹੁਣ ਤਕ ਇਨ੍ਹਾਂ ਵਿਅਕਤੀਆਂ ਪਾਸੋਂ ਕੁੱਲ 143 ਤੋਲੇ ਸੋਨਾ ਅਤੇ 103 ਤੋਲੇ ਚਾਂਦੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਨ੍ਹਾਂ ਵਿਅਕਤੀਆਂ 'ਤੇ ਪਹਿਲਾਂ ਵੀ ਸ਼ਰਾਬ ਅਤੇ ਚੋਰੀ ਦੇ ਮੁੱਕਦਮੇ ਦਰਜ ਹਨ। ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਹਮੇਸਾ ਹੀ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਮੁਸਤੈਦ ਹੈ। ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ।
