ਹੁਸ਼ਿਆਰਪੁਰ ਵਿਖੇ ਮਹਿਲਾ ਦਿਵਸ ਮਨਾਇਆ ਗਿਆ, ਨਾਰੀ ਸੁਰੱਖਿਆ ਅਤੇ ਹੱਕਾਂ ਲਈ ਸੰਘਰਸ਼ ਦਾ ਸੰਦੇਸ਼

ਗੜਸ਼ੰਕਰ- ਅੱਜ ਬੱਡੋਆਣ ਸਤਨੋਰ ਭੱਠੇ ਹੁਸ਼ਿਆਰਪੁਰ ਵਿਖੇ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਮਨਰੇਗਾ ਭੱਠਾ ਮਜ਼ਦੂਰ ਅੋਰਤਾ ਆਸ਼ਾ ਵਰਕਰਾ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ ਇਸ ਮੋਕੇ ਜਨਵਾਦੀ ਇਸਤਰੀ ਸਭਾ ਦੀ ਜ਼ਿਲਾ ਪ੍ਧਾਨ ਨੀਲਮ ਬੱਡੋਆਣ ਰਛਪਾਲ ਕੋਰ ਬਖਸ਼ੀਸ਼ ਕੋਰ ਸੁਰਿੰਦਰ ਕੋਰ ਸੀਟੂ ਦੇ ਸੂਬਾ ਮੀਤ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਨੇ ਸਬੋਧਨ ਕਰਦੇ ਹੋਏ ਮਹਿਲਾ ਦਿਵਸ ਦੀਆ ਇੰਨਕਲਾਬੀ ਵਧਾਈਆ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਅੋਰਤਾ ਦਾ ਵੱਡਾ ਰੋਲ ਰਿਹਾ|

 ਦੇਸ਼ ਦੀ ਅਜ਼ਾਦੀ ਲਈ ਪਹਿਲਾ ਯੁੱਧ ਝਾਸੀ ਦੀ ਰਾਣੀ ਨੇ ਸ਼ੁਰੂ ਕੀਤਾ ਸੀ ਪਰ ਅੱਜ ਮੋਦੀ ਦੀ  ਸਰਕਾਰ ਦੋਰਾਨ ਅੋਰਤਾ ਤੇ ਹਮਲੇ ਤੇਜ਼ ਹੋਏ ਹਨ ਬੰਗਾਲ ਅੰਦਰ ਲੇਡੀ ਡਾਕਟਰ ਦਾ ਰੇਪ ਕਰਕੇ ਕਤਲ ਕੀਤਾ ਗਿਆ ਜੰਮੂ ਕਸ਼ਮੀਰ ਅੰਦਰ ਲੜਕੀ ਆਸਮਾ ਦਾ ਰੇਪ ਕਰਕੇ ਕਤਲ ਕੀਤਾ ਗਿਆ ਹੋਰ ਅਨੇਕਾ ਘਟਨਾਵਾ ਹੋਈਆ ਪਰ ਸਰਕਾਰ ਨੇ ਕੋਈ ਸਖਤ ਕਦਮ ਨਹੀ ਚੁੱਕੇ ਮੋਦੀ ਸਰਕਾਰ ਮੋਕੇ ਅੋਰਤ ਜਾਤੀ ਸੁਰਖਿਅਤ ਨਹੀ ਲੜਕੀਆ ਨੂੰ ਦਾਜ ਦਹੇਜ ਦੀ ਖਾਤਰ ਮਾਰਿਆ ਜਾ ਰਿਹਾ ਹੈ ਜਾਂ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ|
 ਇਸ ਮੋਕੇ ਆਗੂਆ ਨੇ ਅੋਰਤਾ ਨੂੰ ਸਬੋਧਨ ਕਰਦੇ ਹੋਏ ਕਿਹਾ ਨਸ਼ਿਆ ਨੂੰ ਠਲ ਪਾਉਣ ਲਈ ਅੋਰਤਾ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਅੱਪਣੇ ਹੱਕਾ ਦੀ ਰਾਖੀ ਦਿਹਾੜੀ 700 ਰੁਪਏ ਕਰਾਉਣ ਲਈ ਮਨਰੇਗਾ ਦਾ ਕੰਮ ਸਾਰਾ ਸਾਲ ਚਲਾਉਣ ਲਈ ਇਕੱਠਿਆ ਹੋ ਕੇ ਸ਼ੰਘਰਸ਼ ਕਰਨ ਦੀ ਲੋੜ ਹੈ ਅੱਪਣੇ ਹੱਕਾ ਦੀ ਪਰਾਪਤੀ ਕੀਤੀ ਜਾ ਸਕਦੀ ਹੈ ਇਸ ਮੋਕੇ ਸੁਨੀਤਾ ਰਾਣੀ ਪੂਜਾ ਬੇਬੀ ਮੋਸਮੀ ਰਾਣੋ ਭਜਨ ਕੋਰ ਸਿਮਰੋ ਰਾਣੀ ਨੇ ਵੀ ਸਬੋਧਨ ਕੀਤਾ