
ਮਹਾਦੇਵ ਦੇ ਭਗਤਾਂ 5ਵਾ ਵਿਸ਼ਾਲ ਭੰਡਾਰਾ ਲਾਕੇ ਸ਼ਿਵਰਾਤਰੀ ਮਨਾਈ
ਨਵਾਂਸ਼ਹਿਰ 27 ਫਰਵਰੀ- ਭੋਲੇ ਸ਼ੰਕਰ ਜੀ ਦੇ ਸ਼ਿਵਰਾਤਰੀ ਤਿਉਹਾਰ ਨੂੰ ਮਨਾਉਣ ਲਈ ਮਹਾਦੇਵ ਦੇ ਭਗਤਾਂ ਵਲੋਂ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੇ ਮੁਹੱਲਿਆਂ ਅਤੇ ਮੁੱਖ ਸੜਕਾਂ ਤੇ ਅਨੇਕਾਂ ਪ੍ਰਕਾਰ ਦੇ ਲੰਗਰਾ ਵਿੱਚ ਸ਼ਰਧਾਲੂਆਂ ਵਲੋਂ ਲੰਗਰ ਛਕਣ ਲਈ ਸ਼ਰਧਾਲੂ ਲੰਮੀਆਂ ਕਤਾਰਾਂ ਲੱਗਕੇ ਸ਼ਰਧਾ ਨਾਲ ਲੰਗਰ ਛੱਕ ਰਹੇ ਸਨ।
ਨਵਾਂਸ਼ਹਿਰ 27 ਫਰਵਰੀ- ਭੋਲੇ ਸ਼ੰਕਰ ਜੀ ਦੇ ਸ਼ਿਵਰਾਤਰੀ ਤਿਉਹਾਰ ਨੂੰ ਮਨਾਉਣ ਲਈ ਮਹਾਦੇਵ ਦੇ ਭਗਤਾਂ ਵਲੋਂ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੇ ਮੁਹੱਲਿਆਂ ਅਤੇ ਮੁੱਖ ਸੜਕਾਂ ਤੇ ਅਨੇਕਾਂ ਪ੍ਰਕਾਰ ਦੇ ਲੰਗਰਾ ਵਿੱਚ ਸ਼ਰਧਾਲੂਆਂ ਵਲੋਂ ਲੰਗਰ ਛਕਣ ਲਈ ਸ਼ਰਧਾਲੂ ਲੰਮੀਆਂ ਕਤਾਰਾਂ ਲੱਗਕੇ ਸ਼ਰਧਾ ਨਾਲ ਲੰਗਰ ਛੱਕ ਰਹੇ ਸਨ।
ਲੰਗਰ ਸਥਾਨਾਂ ਤੇ ਢੋਲ- ਢਮਡੇ ਡੀ ਜਿਆ ਤੇ ਭੋਲੇ ਸ਼ੰਕਰ ਦੇ ਧਾਰਮਿਕ ਗੀਤ ਵੱਜ ਰਹੇ ਸਨ।ਨਿਉ ਟੀਚਰ ਕਾਲੋਨੀ ਵਿਖੇ ਮਹਾਦੇਵ ਫਲਾਵਰ ਡੈਕੋਰੇਸ਼ਨ ਟੈਟ ਦੇ ਸੰਚਾਲਕ ਚਰਨਦੀਪ ਸਿੰਘ ਚੰਨੀ ਵਲੋਂ ਭੋਲੇ ਸ਼ੰਕਰ ਦੇ ਭਗਤਾਂ ਦੇ ਸਹਿਯੋਗ ਨਾਲ 5 ਵਾ ਵਿਸ਼ਾਲ ਭੰਡਾਰਾ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਲੰਗਰ ਵਿੱਚ ਮਿੱਠੀ ਬਦਾਮਾਂ ਵਾਲੀ ਖੀਰ, ਨਿਊਡਲ,ਮੰਚੁਰੀਆਨ,ਬੇਰ, ਅਤੇ ਭੋਲੇ ਸ਼ੰਕਰ ਦਾ ਬਦਾਮ,ਕਾਜੂ, ਖ਼ਸਖ਼ਸ,ਸੋਗੀ, ਦੁੱਧ ਨਾਲ ਤਿਆਰ ਪ੍ਰਸਾਦ ਦੇ ਲੰਗਰ ਲਗਾਏ ਗਏ।
ਸ਼ਿਵਰਾਤਰੀ ਦੇ ਤਿਆਰ ਪ੍ਰਸਾਦ ਲੰਗਰ ਨੂੰ ਵਰਤਣ ਤੋਂ ਪਹਿਲਾਂ ਬੀਬੀ ਬਲਜੀਤ ਕੌਰ ਕਾਦਰੀ ਗੱਦੀ ਨਸ਼ੀਨ ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ ਲੱਖ ਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਨੇ ਫਰਿਆਦ ਕਰਕੇ ਲੰਗਰ ਆਰੰਭ ਕੀਤਾ ਗਿਆ। ਨੰਬਰਦਾਰ ਚੰਨੀ ਅਤੇ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਨੇ ਸੰਗਤਾਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭੋਲੇ ਸ਼ੰਕਰ ਦੇ ਲੰਗਰ ਹਮੇਸ਼ਾ ਲੱਗਦੇ ਰਹਿਣਗੇ।ਜਿੱਥੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸੇਵਾਦਾਰਾ ਵਲੋਂ ਲੰਗਰ ਛੱਕਾਏ ਗਏ। ਸ਼ਰਥਾਲੂਆ ਵਲੋਂ ਭੋਲੇ ਸ਼ੰਕਰ ਦੇ ਧਾਰਮਿਕ ਗੀਤਾਂ ਭੰਗੜਾ ਪਾਏ ਗਏ।
ਇਸ ਮੌਕੇ ਮੈਡਮ ਕਸ਼ਮੀਰ ਕੌਰ, ਜਸਵੀਰ ਕੌਰ ਬਡਵਾਲ ਕੌਂਸਲਰ, ਅਰਸ਼ਦੀਪ ਕੌਰ ਰਤਨ,ਕਮਲਜੀਤ ਕੌਰ, ਜਸਵਿੰਦਰ ਕੌਰ ਬਾਲੀ,ਨੀਚਾ ਚੋਹੜਾ , ਮੈਡਮ ਪੱਲਵੀ, ਨੀਲਮ ਰਾਣੀ,ਮੈਡਮ ਤੈਨੂੰ ,ਤਾਰੋਂ ਦੇਵੀ, ਰਜਿੰਦਰ ਕੌਰ ਕਮਲਜੀਤ ਕੌਰ,, ਬਲਵਿੰਦਰ ਕੌਰ, ਸੁਰਿੰਦਰ ਸਿੰਘ ਇੰਸਪੈਕਟਰ,ਨਵੀ ਸੈਣੀ, ਕੁਲਜਿੰਦਰ ਭਾਟੀਆ, ਅਰੁਣ ਦੀਵਾਨ, ਰਜਿੰਦਰ ਮਹਿਤਾ,ਜਗਤਾਰ ਸਿੰਘ, ਹਰਜੀਤ ਸਿੰਘ ਗੁਰੂ, ਪੰਡਤ ਕਿਸ਼ੋਰੀ ਲਾਲ, ਪ੍ਰਦੀਪ ਕੁਮਾਰ, ਆਦਿ ਹਾਜ਼ਰ ਸਨ।
