62ਵੇਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ ਦੇ ਚੌਥੇ ਦਿਨ ਦਿਲਕਸ਼ ਮੁਕਾਬਲੇ ਹੋਏ

ਹੁਸ਼ਿਆਰਪੁਰ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 62ਵੇਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਚੌਥੇ ਦਿਨ ਹੋਏ ਦਿਲਕਸ਼ ਖੇਡ ਮੁਕਾਬਲਿਆਂ ਦਾ ਦਰਸ਼ਕਾਂ ਨੇ ਆਨੰਦ ਮਾਣਿਆ।

ਹੁਸ਼ਿਆਰਪੁਰ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 62ਵੇਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਚੌਥੇ ਦਿਨ ਹੋਏ ਦਿਲਕਸ਼ ਖੇਡ ਮੁਕਾਬਲਿਆਂ ਦਾ ਦਰਸ਼ਕਾਂ ਨੇ ਆਨੰਦ ਮਾਣਿਆ। 
ਅੱਜ ਦੇ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵੱਜੋਂ ਡਾ ਪਰਮਪ੍ਰੀਤ ਸਿੰਘ ਕੈਂਡੋਵਾਲ, ਗੌਰਵ ਅਗਰਵਾਲ, ਵਿਰਕਮਜੀਤ ਭੰਵਰਾ, ਸੁੱਚਾ ਸਿੰਘ, ਐਡਵੋਕੇਟ ਜਸਵੀਰ ਸਿੰਘ ਰਾਏ, ਸਤਵੰਤ ਸਿੰਘ ਸੱਤੀ ਕੈਨੇਡਾ ਨੇ ਲੇਖਕ ਬਲਜਿੰਦਰ ਮਾਨ, ਕੁਲਵੰਤ ਸਿੰਘ ਸੰਘਾ, ਸ਼ਵਿੰਦਰਜੀਤ ਸਿੰਘ ਬੈਂਸ ਰਿਟ. ਐੱਸਪੀ, ਰੁਪਿੰਦਰਜੋਤ ਸਿੰਘ, ਪ੍ਰੋ ਅਜੀਤ ਲੰਗੇਰੀ, ਦਲਜੀਤ ਸਿੰਘ ਬੈਂਸ, ਪ੍ਰਿੰਸੀਪਲ ਪਰਵਿੰਦਰ ਸਿੰਘ,ਇੰਜ. ਤਰਲੋਚਨ ਸਿੰਘ ਅਤੇ ਸੁਹੇਲ ਗਾਂਧੀ ਦੀ ਹਾਜ਼ਰੀ ਵਿੱਚ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਅੱਜ ਦਿਨ ਦੇ ਪਹਿਲੇ ਅਕੈਡਮੀ ਵਰਗ (ਅੰਡਰ 18) ਦੇ ਮੈਚ ਵਿੱਚ ਜੇਸੀਟੀ ਫੁੱਟਬਾਲ ਅਕੈਡਮੀ ਫਗਵਾੜਾ ਨੇ ਡੀਐੱਮਐੱਸਏ ਸ੍ਰੀ ਆਨੰਦਪੁਰ ਸਾਹਿਬ ਨੂੰ 2-0 ਦੇ ਫਰਕ ਨਾਲ ਹਰਾਇਆ। 
ਮੈਚ ਦਾ ਪਹਿਲਾ ਗੋਲ ਫਗਵਾੜਾ ਕਲੱਬ ਵੱਲੋਂ ਰੋਹਿਤ ਕੁਮਾਰ ਨੇ ਮੈਚ ਦੇ ਪੰਜਵੇਂ ਮਿੰਟ ਵਿੱਚ, ਦੂਜਾ ਗੋਲ ਹਰਮਨ ਵੱਲੋਂ 70ਵੇਂ ਮਿੰਟ ਵਿੱਚ ਕੀਤਾ ਗਿਆ। ਦਿਨ ਦੇ ਦੂਜੇ ਕਲੱਬ ਵਰਗ ਦੇ ਮੈਚ ਵਿੱਚ ਜੇਸੀਟੀ ਅਕੈਡਮੀ ਨੇ ਰਾਜਸਥਾਨ ਯੂਨਾਈਟਡ ਕਲੱਬ ਨੂੰ  3-1 ਦੇ ਫਰਕ ਨਾਲ ਹਰਾਇਆ। ਮੈਚ ਦਾ ਪਹਿਲਾ ਸ਼ਾਨਦਾਰ ਗੋਲ ਜੇਸੀਟੀ ਵੱਲੋਂ ਆਾਜ਼ਾਦਪਾਲ ਸਿੰਘ ਨੇ ਮੈਚ ਦੇ 47ਵੇਂ ਮਿੰਟ ਵਿੱਚ ਕੀਤਾ ਜਦਕਿ ਵਿਰੋਧੀ ਟੀਮ ਦੇ ਪ੍ਰੀਤਮ ਕੁਮਾਰ ਨੇ ਮੈਚ ਦੇ 60ਵੇਂ ਮਿੰਟ ਵਿੱਚ ਜਬਰਦਸਤ ਗੋਲ ਨਾਲ ਮੁਕਾਬਲਾ 1-1 ‘ਤੇ ਬਰਾਬਰ ਕਰ ਦਿੱਤਾ। 
ਇਸ ਪਿੱਛੋਂ ਜੇਸੀਟੀ ਦੀ ਟੀਮ ਦੇ ਖਿਡਾਰੀਆਂ ਰਾਜਵਿੰਦਰ ਸਿੰਘ ਤੇ ਪੰਕਜ ਨੇ ਮੈਚ ਦੇ ਕ੍ਰਮਵਾਰ 60ਵੇਂ ਅਤੇ 69ਵੇਂ ਮਿੰਟ ਵਿੱਚ  ਸ਼ਾਨਦਾਰ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ।  ਕਲੱਬ ਵਰਗ ਦੇ ਤੀਜੇ ਮੈਚ ਵਿੱਚ ਰਾਉਂਡ ਗਲਾਸ ਪੰਜਾਬ ਫੁੱਟਬਾਲ ਕਲੱਬ ਨੇ ਐੱਸਟੀਸੀਐੱਫ ਸ੍ਰੀਨਗਰ ਦੀ ਟੀਮ ਨੂੰ 10-0 ਦੇ ਵੱਡੇ ਅੰਤਰ ਨਾਲ ਹਰਾ ਕੇ ਆਪਣਾ ਲੋਹਾ ਮਨਾਇਆ। 
ਮੈਚ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਹੀ ਕਰ ਸਕੀ ਪਰ ਦੂਜੇ ਅੱਧ ਵਿੱਚ  ਰਾਉਂਡ ਗਲਾਸ ਦੀ ਟੀਮ ਨੇ ਦਸ ਗੋਲਾਂ ਦੀ ਝੜੀ ਲਗਾ ਕੇ ਮੈਚ ਇਕਪਾਸੜ ਕਰ ਦਿੱਤਾ। ਇਨ੍ਹਾਂ ਵਿੱਚੋਂ ਚਾਰ ਗੋਲ ਤੇਜ਼ ਤਰਾਰ ਖਿਡਾਰੀ ਓਮਾਂਗ ਡੋਡਮ ਨੇ ਕੀਤੇ। ਇਸ ਮੌਕੇ ਇਲਾਕੇ ਦੇ ਖੇਡ ਦਰਸ਼ਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।