ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਰਿਵਾੜੀ ਵਿੱਚ 95 ਕਰੋੜ ਰੁਪਏ ਤੋਂ ਬਣੇ ਆਧੁਨਿਕ ਜੇਲ ਪਰਿਸਰ ਦਾ ਕਰਣਗੇ ਉਦਘਾਟਨ - ਡਾ. ਸੁਮਿਤਾ ਮਿਸ਼ਰਾ

ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਸਵੇਰੇ 10 ਵਜੇ ਰਿਵਾੜੀ ਜਿਲ੍ਹੇ ਦੇ ਫਿਦਰੀ ਪਿੰਡ ਵਿੱਚ ਨਵੇਂ ਨਿਰਮਾਣਤ ਅੱਧਆਧੁਨਿਕ ਜੇਲ ਪਰਿਸਰ ਦਾ ਉਦਘਾਟਨ ਕਰਣਗੇ। ਇਹ 95 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਅਤੇ ਲਗਭਗ 50 ਏਕੜ ਖੇਤ ਵਿੱਚ ਹੈ।

          ਗ੍ਰਹਿ, ਜੇਲ, ਅਪਰਾਧਿਕ ਜਾਂਚ ਅਤੇ ਨਿਆਂ ਪ੍ਰਸਾਸ਼ਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਨਵਾਂ ਜੇਲ ਪਰਿਸਰ ਰਿਵਾੜੀ ਵਿੱਚ ਜੇਲ ਬੁਨਿਆਦੀ ਢਾਂਚੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਮੀ ਨੂੰ ਪੂਰਾ ਕਰੇਗਾ। ਹੁਣ ਤੱਕ ਜਿਲ੍ਹੇ ਵਿੱਚ ਸਿਰਫ 65 ਕੈਦੀਆਂ ਦੀ ਸਮਰੱਥਾ ਵਾਲੀ ਇੱਕ ਛੋਟੀ ਜੇਲ ਸੀ, ਜਿਸ ਦੇ ਕਾਰਨ 700 ਤੋਂ ਵੱਧ ਕੈਦੀਆਂ ਨੂੰ ਗੁਰੂਗ੍ਰਾਮ, ਲਾਰਨੋਲ ਅਤੇ ਝੱਜਰ ਦੀ ਸਹੂਲਤਾਂ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਨਵੀਂ ਜੇਲ ਨੁੰ ਲਗਭਗ 1,000 ਕੈਦੀਆਂ ਨੂੰ ਰੱਖਣ ਲਈ ਡਿਜਾਇਨ ਕੀਤਾ ਗਿਆ ਹੈ, ਜਿਸ ਨਾਲ ਸਮਰੱਥਾ ਵਿੱਚ ਵਰਨਣਯੋਗ ਵਾਧਾ ਹੋਵੇਗਾ ਅਤੇ ਖੇਤਰ ਵਿੱਚ ਕੈਦੀ ਪ੍ਰਬੰਧਨ ਵਿੱਚ ਰਸਦ ਸਬੰਧੀ ਚਨੌਤੀਆਂ ਵਿੱਚ ਕਮੀ ਆਵੇਗੀ।
          ਡਾ. ਮਿਸ਼ਰਾ ਨੇ ਦਸਿਆ ਕਿ ਗੰਭੀਰ ਅਪਰਾਧਾਂ ਵਿੱਚ ਸ਼ਾਮਿਲ ਦੋਸ਼ੀਆਂ ਲਈ ਰੋਹਤਕ ਵਿੱਚ ਉੱਚ ਸੁਰੱਖਿਆ ਵਾਲੀ ਜੇਲ ਦਾ ਨਿਰਮਾਣ ਕੰਮ ਆਖੀਰੀ ਪੜਾਅ ਵਿੱਚ ਹੈ ਅਤੇ ਪੂਰੇ ਸੂਬੇ ਵਿੱਚ ਜੇਲ ਪ੍ਰਸਾਸ਼ਨ ਵਿੱਚ ਪੇਸ਼ੇਵਰ ਮਾਨਕਾਂ ਨੂੰ ਵਧਾਉਣ ਲਈ ਹਾਲ ਹੀ ਵਿੱਚ ਕਰਨਾਲ ਵਿੱਚ ਜੇਲ ਕਰਮਚਾਰੀਆਂ ਲਹੀ ਅੱਤਆਧੁਨਿਕ ਸਿਖਲਾਈ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ।