10ਵੀਂ ਸਾਲਾਨਾ ਬਰਸੀ 23 ਫਰਵਰੀ ਨੂੰ ਮਨਾਈ ਜਾਵੇਗੀ-ਮਹੰਤ ਹਰੀ ਦਾਸ

ਹੁਸ਼ਿਆਰਪੁਰ- ਬ੍ਰਹਮਲੀਨ 108 ਸੰਤ ਬਾਬਾ ਚਰਨ ਦਾਸ ਧੂਣੇ ਵਾਲਿਆਂ ਦੀ 10ਵੀਂ ਸਾਲਾਨਾ ਬਰਸੀ ਮੌਕੇ 23 ਫਰਵਰੀ ਨੂੰ ਮੌਜੂਦਾ ਮਹੰਤ ਹਰੀ ਦਾਸ ਜੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਇੱਕ ਧਾਰਮਿਕ ਸਮਾਗਮ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਹਰੀ ਦਾਸ ਜੀ ਨੇ ਦੱਸਿਆ ਕਿ ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਪ੍, ਉਸ ਤੋਂ ਬਾਅਦ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਜਾਵੇਗਾ ਅਤੇ ਬਾਬਾ ਜੀ ਦਾ ਭੰਡਾਰਾ ਸੰਗਤ ਨੂੰ ਲਗਾਤਾਰ ਵੰਡਿਆ ਜਾਵੇਗਾ।
 ਇਸ ਮੌਕੇ ਬਲਜੀਤ ਦਾਸ, ਸਰਵੇਸ਼ਵਰ ਦਾਸ, ਰਾਮੇਸ਼ਵਰ ਦਾਸ ਅਤੇ ਮਨਜੀਤ ਕੁਮਾਰ ਆਦਿ ਹਾਜ਼ਰ ਸਨ।