ਹਰਿਆਣਾ ਦੇ ਉਰਜਾ ਮੰਤਰੀ ਅਨਿਲ ਵਿਜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਸ਼ਿਸ਼ਟਾਚਾਰ ਮੁਲਾਕਾਤ

ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਨਿਵਾਸ 'ਤੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਵਿਜ ਨੇ ਆਪਣੇ ਵਿਧਾਨਸਭਾ ਖੇਤਰ ਅੰਬਾਲਾ ਕੈਂਟ ਦੇ ਵਿਕਾਸ ਤੇ ਸਬੰਧਿਤ ਤਿੰਨ ਮਹਤੱਵਪੂਰਣ ਮੰਗਾਂ ਰੱਖਿਆ ਮੰਤਰੀ ਦੇ ਸਾਹਮਣੇ ਰੱਖਆਂ

ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਨਿਵਾਸ 'ਤੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਵਿਜ ਨੇ ਆਪਣੇ ਵਿਧਾਨਸਭਾ ਖੇਤਰ ਅੰਬਾਲਾ ਕੈਂਟ ਦੇ ਵਿਕਾਸ ਤੇ ਸਬੰਧਿਤ ਤਿੰਨ ਮਹਤੱਵਪੂਰਣ ਮੰਗਾਂ ਰੱਖਿਆ ਮੰਤਰੀ ਦੇ ਸਾਹਮਣੇ ਰੱਖਆਂ

ਸਿਵਲ ਹਸਪਤਾਲ ਵਿਸਤਾਰ ਲਈ ਫੌਜੀ ਭੂਮੀ ਦੇਣ ਦੀ ਅਪੀਲ-
          ਸ੍ਰੀ ਵਿਜ ਨੇ ਸਿਵਲ ਹਸਪਤਾਲ ਤੇ ਅਟੱਲ ਕੈਂਸਰ ਹਸਪਤਾਲ ਦੇ ਵਿਸਤਾਰ ਲਈ ਇਸ ਦੇ ਨਾਲ ਲਗਦੀ ਸੇਨਾ ਦੀ ਜਮੀਨ ਹਰਿਆਣਾ ਸਰਕਾਰ ਨੂੰ ਦੇਣ ਦੀ ਅਪੀਲ ਕੀਤੀ। ਊਨ੍ਹਾਂ ਨੇ ਦਸਿਆ ਕਿ 9 ਮਈ, 2022 ਨੂੰ ਅੰਬਾਲਾ ਵਿੱਚ ਅਟੱਲ ਕੈਂਸਰ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਇੱਥੇ ਸੱਤ ਸੂਬਿਆਂ ਦੇ ਮਰੀਜ ਇਲਾਜ ਲਈ ਆ ਰਹੇ ਹਨ। ਮਰੀਜਾਂ ਦੇ ਨਾਲ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਠਹਿਰਣ ਦੀ ਸਹੀ ਵਿਵਸਥਾ ਨਹੀਂ ਹੈ। ਇਸ ਦੇ ਲਈ ਧਰਮਸ਼ਾਲਾ ਬਨਾਉਣ ਦੀ ਯੋਜਨਾ ਹੈ। ਨਾਲ ਹੀ ਕ੍ਰਿਟੀਕਲ ਕੇਅਰ ਸੈਂਟਰ ਅਤੇ ਸਪਾਈਨਲ ਇੰਜਰੀ ਸੈਂਟਰ ਖੋਲਣ ਦੀ ਮੰਜੂਰੀ ਪਹਿਲਾਂ ਹੀ ਮਿਲ ਚੁੱਕੀ ਹੈ, ਜਿਨ੍ਹਾਂ ਦੇ ਲਈ ਲਗਭਗ ਦੋ ਤੋਂ ਤਿੰਨ ਏਕੜ ਭੂਮੀ ਦੀ ਜਰੂਰਤ ਹੈ। ਇਸ ਸੈਂਟਰ ਵਿੱਚ ਰੀਡ ਦੀ ਹੱਡੀ ਨਾਲ ਸਬੰਧਿਤ ਬੀਮਾਰੀਆਂ ਦੇ ਮੀਰਜਾਂ ਦਾ ਉਪਚਾਰ ਹੋਵੇਗਾ। ਸੈਂਟਰ ਖੋਲਣ ਦੀ ਮੰਜੂਰੀ ਪਹਿਲਾਂ ਹੀ ਮਿਲ ਗਈ ਸੀ। ਸੈਂਟਰ ਵਿੱਚ ਮਰੀਜਾਂ ਦੀ ਰੀਡ ਦੀ ਹੱਡੀ ਨਾਲ ਸਬੰਧਿਤ ਸਾਰੀ ਬੀਮਾਰੀਆਂ ਦੇ ਉਪਚਾਰ ਦਾ ਵਿਆਪਕ ਪ੍ਰਬੰਧਨ ਵੀ ਹੋਵੇਗਾ।

ਘਰੇਲੂ ਹਵਾਈ ਅੱਡੇ ਲਈ ਫੋਰਲੇਨ ਰੋਡ ਬਨਾਉਣ ਦੀ ਮੰਗ-
          ਕੈਬੀਨੇਟ ਮੰਤਰੀ ਨੇ ਅੰਬਾਲਾ ਕੈਂਟਰ ਘਰੇਲੂ ਹਵਾਈ ਅੱਡੇ ਨੂੰ ਬੀਸੀ ਬਾਜਾਰ ਤੋਂ ਜੀਟੀ ਰੋਡ ਤੱਕ ਜੋੜਨ ਵਾਲੀ ਸੇਨਾ ਦੇ ਅਧੀਨ ਸੜਕ ਨੂੰ ਫੋਰਲੈਨ ਬਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵਿੱਚ ਸੂਬਾ ਸਰਕਾਰ ਨੇ ਇਸੀ ਹਵਾਈ ਅੱਡੇ ਦੇ ਨਿਰਮਾਣ ਲਈ ਰੱਖਿਆ ਮੰਤਰਾਲੇ ਨੂੰ 20 ਏਕੜ ਭੂਮੀ ਦੇ ਬਦਲੇ 133 ਕਰੋੜ ਰੁਪਏ ਦਿੱਤੇ ਸਨ ਅਤੇ ਹੁਣ ਸੜਕ ਨੂੰ ਚੋੜਾ ਕਰਨਾ ਆਵਾਜਾਈ ਸੁਗਮਤਾ ਲਈ ਜਰੂਰੀ ਹੈ।

ਫੌਜੀ ਖੇਤਰ ਨਾਲ ਲਗਦੀ ਸੰਕਰੀ ਸੜਕਾਂ ਨੂੰ ਚੌੜਾ ਕਰਨ ਦਾ ਨਿਵੇਦਨ-
          ਕੈਬੀਨੇਟ ਮੰਤਰੀ ਅਨਿਲ ਵਿਜ ਨੇ ਰੱਖਿਆ ਮੰਤਰੀ ਰਾਜਨਾਥ ਨੂੰ ਅੰਬਾਲਾ ਕੈਂਟ ਨਗਰ ਪਰਿਸ਼ਦ ਅਤੇ ਕੈਂਟ ਬੋਰਡ ਵਿੱਚ ਕਈ ਸਥਾਨ 'ਤੇ ਜਿਵੇਂ ਬੋਹ, ਬਬਯਾਲ ਆਦਿ ਦੀ ਘੱਟ ਚੌੜੀ ਸੜਕਾਂ ਨੂੰ ਅੱਗੇ ਪਿੱਛੇ ਦੀ ਸੜਕਾਂ ਦੇ ਸਮਾਨ ਚੌਧਾ ਕਰਵਾਉਣ ਲਈ ਵੀ ਕਿਹਾ। ਉਨ੍ਹਾਂ ਨੇ ਦਸਿਆ ਕਿ ਦਿਹਾਕਿਆਂ ਪਹਿਲਾਂ ਬਣੀ ਇੰਨ੍ਹਾਂ ਸੜਕਾਂ ਦੀ ਚੌੜਾਈ ਘੱਟ ਹੈ ਜਿਨ੍ਹਾਂ ਨੂੰ ਹੁਣ ਚੌੜਾ ਕੀਤੇ ਜਾਣ ਦੀ ਜਰੂਰਤ ਹੈ।