ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਗੋਰਖਪੁਰ ਸਥਿਤ ਹਰਿਆਣਾ ਅਣੂ ਬਿਜਲੀ ਪਰਿਯੋਜਨਾ ਦਾ ਕੀਤਾ ਦੌਰਾ

ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਉਰਜਾ ਅਤੇ ਆਵਾਸਨ ਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਨੀਵਾਰ ਨੂੰ ਫਤਿਹਾਬਾਦ ਦੇ ਗੌਰਖਪੁਰ ਸਥਿਤ ਹਰਿਆਣਾ ਅਣੂ ਬਿਜਲੀ ਪਰਿਯੋਜਨਾ ਦਾ ਸੰਯੁਕਤ ਰੂਪ ਨਾਲ ਦੌਰਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਥੇ ਜਾਰੀ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਚੱਲ ਰਹੇ ਵੱਖ-ਵੱਖ ਨਿਰਮਾਣ ਕੰਮਾਂ ਨੂੰ ਤੈਅ ਮਾਨਕ ਅਨੁਸਾਰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਉਰਜਾ ਅਤੇ ਆਵਾਸਨ ਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਨੀਵਾਰ ਨੂੰ ਫਤਿਹਾਬਾਦ ਦੇ ਗੌਰਖਪੁਰ ਸਥਿਤ ਹਰਿਆਣਾ ਅਣੂ ਬਿਜਲੀ ਪਰਿਯੋਜਨਾ ਦਾ ਸੰਯੁਕਤ ਰੂਪ ਨਾਲ ਦੌਰਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਥੇ ਜਾਰੀ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਚੱਲ ਰਹੇ ਵੱਖ-ਵੱਖ ਨਿਰਮਾਣ ਕੰਮਾਂ ਨੂੰ ਤੈਅ ਮਾਨਕ ਅਨੁਸਾਰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪਰਮਾਣੂ ਉਰਜਾ ਵਾਤਾਵਰਣ ਦੇ ਲਿਹਾਜ ਨਾਲ ਬਿਹਤਰ ਉਰਜਾ ਉਤਪਾਦਨ ਦਾ ਸਰੋਤ ਹੈ। ਸਮੀਖਿਆ ਮੀਟਿੰਗ ਵਿੱਚ ਐਨਪੀਸੀਆਈਐਲ ਦੇ ਪ੍ਰੋੋਜੈਕਟ ਡਾਇਰੈਕਟਰ ਸ੍ਰੀ ਜਿਤੇਂਦਰ ਕੁਮਾਰ ਜੈਨ ਨੇ ਪ੍ਰੈਜੇਂਟੇਸ਼ਨ ਰਾਹੀਂ ਪਰਮਾਣੂ ਉਰਜਾ ਵਿਭਾਗ ਅਤੇ ਐਨਪੀਸੀਆਈਐਲ ਦੇ ਕੰਮਾਂ ਦੇ ਜਾਣਕਾਰੀ ਤੋਂ ਇਲਾਵਾ ਪਰਮਾਣੂ ਉਰਜਾ ਉਤਪਾਦਨ ਦਾ ਵਾਧਾ, ਗੌਰਖਪੁਰ ਪਰਮਾਣੂ ਉਰਜਾ ਪਲਾਂਟ ਦੇ ਨਿਰਮਾਣ ਕੰਮਾਂ, ਸੀਐਸਆਰ ਅਤੇ ਜਾਗਰੁਕਤਾ ਪ੍ਰੋਗਰਾਮਾਂ ਦੇ ਬਾਰੇ ਵਿੱਚ ਦਸਿਆ।
          ਕੇਂਦਰੀ ਉਰਜਾ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਮਹਤੱਵਪੂਰਣ ਪਰਿਯੋਜਨਾ ਨੇ ਸਿਰਫ ਹਰਿਆਣਾ ਸਗੋ ਉੱਤਰ ਭਾਰਤ ਦੀ ਲੰਬੇ ਸਮੇਂ ਦੀ ਉਰਜਾ ਜਰੂਰਤਾਂ ਨੁੰ ਪੂਰਾ ਕਰੇਗੀ। ਨਾਲ ਹੀ ਸਵੱਛ ਅਤੇ ਲਗਾਤਾਰ ਉਰਜਾ ਹੱਲ ਦੀ ਪ੍ਰਤੀਬੱਧਤਾ ਨੂੰ ਹੋਰ ਮਜਬੂਤ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪਰਿਯੋਜਨਾਵਾਂ ਦੇਸ਼ ਨੂੰ ਸਾਲ 2070 ਤੱਕ ਨੇਟ ਜੀਰੋ ਕਾਰਬਨ ਉਤਸਰਜਨ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਅਗਵਾਈ ਹੇਠ ਦੇਸ਼ ਨੂੰ ਪਰਮਾਣੂ ਉਰਜਾ ਦੇ ਖੇਤਰ ਵਿੱਚ ਮੋਹਰੀ ਅਤੇ ਆਤਮਨਿਰਭਰਤਾ ਯਕੀਨੀ ਕਰਨ ਦੀ ਦਿਸ਼ਾ ਵਿੱਚ ਇਹ ਪਰਿਯੋਜਨਾ ਦੂਰਦਰਸ਼ੀ ਕਦਮ ਹੈ।
          ਸਮੀਖਿਆ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਚੱਲ ਰਹੇ ਨਿਰਮਾਣ ਕੰਮਾਂ ਦੀ ਬਾਰੀਕੀ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੈਅ ਮਾਨਕਾਂ ਅਨੁਰੂਪ ਸਮੇਂ 'ਤੇ ਕੰਮਾਂ ਨੂੰ ਪੂਰਾ ਕਰਨ। ਉਨ੍ਹਾਂ ਨੇ ਕਿਹਾ ਕਿ ਪਰਮਾਣੂ ਸੁਰੱਖਿਆ ਨੂੰ ਲੈ ਕੇ ਆਮਜਨਤਾ ਵਿੱਚ ਕਿਸੇ ਵੀ ਤਰ੍ਹਾ ਦਾ ਕੋਈ ਸ਼ੱਕ ਨਾ ਹੋਵੇ ਉਸ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ। ਨੇੜੇ ਖੇਤਰ ਵਿੱਚ ਲੋਕਾਂ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਪਰਮਾਣੂ ਸੁਰੱਖਿਆ ਦੇ ਬਾਰੇ ਵਿੱਚ ਵੀ ਦੱਸਣ।
          ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੀਐਲਆਰ ਫੰਡ ਦੀ ਹੋਰ ਬਿਹਤਰ ਵਰਤੋ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਜਨਪ੍ਰਤੀਨਿਧੀ ਦੇ ਨਾਲ ਤਾਲਮੇਲ ਬਣਾ ਕੇ ਦੂਰਦਰਸ਼ੀ ਵਿਕਾਸ ਕੰਮਾਂ ਦੀ ਪ੍ਰਾਥਮਿਕਤਾ ਬਨਾਉਣ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਦੇਸ਼ ਨੂੰ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਜੋ ਟੀਚਾ ਹੈ ਉਸ ਵਿੱਚ ਇਹ ਪਰਿਯੋਜਨਾ ਇੱਕ ਮਹਤੱਵਪੂਰਣ ਭੁਮਿਕਾ ਨਿਭਾਏਗੀ। ਉਨ੍ਹਾਂ ਨੇ ਕਿਹਾ ਕਿ ਉਰਜਾ ਉਤਪਾਦਨ ਵਿੱਚ ਪਰਮਾਣੂ ਉਰਜਾ ਪਲਾਂਟ ਹੋਰ ਦੇ ਮੁਕਾਬਲੇ ਲੰਬੇ ਸਮੇਂ ਦੇ ਹਿਸਾਬ ਨਾਲ ਸਸਤਾ ਹੈ ਅਤੇ ਪ੍ਰਦੂਸ਼ਣ ਦੀ ਸਮਸਿਆ ਵੀ ਨਾ ਦੇ ਬਰਾਬਰ ਹੈ। ਕੇਂਦਰੀ ਮੰਤਰੀ ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਅਗਾਮੀ ਮਾਨਸੂਨ ਸੀਜਨ ਵਿੱਚ ਨਿਯੂਕਲੀਅਰ ਪਲਾਂਟ ਪਰਿਸਰ ਵਿੱਚ 20000 ਤੋਂ ਵੱਧ ਪੇੜ ਵੀ ਲਗਾਉਣ।
          ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿੱਥੇ ਪਰਮਾਣੂ ਪਲਾਂਟ ਲਗਾਉਣ ਦੀ ਸੰਭਾਵਨਾ ਹੋਵੇ, ਉੱਥੇ ਘੱਟ ਤੋਂ ਘੱਟ ਇੱਕ ਪਰਮਾਣੂ ਉਰਜਾ ਪਲਾਂਟ ਜਰੂਰ ਲਗਾਉਣ ਅਤੇ ਪਹਿਲਾਂ ਤੋਂ ਜਿੱਥੇ ਪਲਾਂਟ ਲੱਗੇ ਹਨ ਉਨ੍ਹਾਂ ਦੇ ਵਾਧੇ ਲਈ ਕੰਮ ਕਰਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਿਹਤਰ ਨਤੀਜੇ ਲਈ ਇਸ ਪਰਿਯੋਜਨਾ ਦੇ ਨਿਰਮਾਣ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਅਤੇ ਕਿਤੇ ਕੋਈ ਪਰੇਸ਼ਾਨੀ ਆਵੇ ਤਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਜਾਣੂ ਕਰਵਾਉਣ। ਸਮੀਖਿਆ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਕਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦਾ ਅਣੂਸ਼ਿਲਪ ਭਵਨ ਵਿੱਚ ਪਹੁੰਚਣ 'ਤੇ ਐਨਪੀਸੀਆਈਐਲ ਦੇ ਅਧਿਕਾਰੀਆਂ ਵੱਲੋਂ ਸ਼ਾਲ ਤੇ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਵਾਗਤ ਕੀਤਾ ਗਿਆ।
          ਮੀਟਿੰਗ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਇਟ ਵਿਜਿਟ ਕਰਦੇ ਹੋਏ ਨਿਰਮਾਣ ਕੰਮਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਇੱਕ ਪਰਿਯੋਜਨਾ ਦੇ ਨਿਰਮਾਣ ਕੰਮ ਦੇ ਪੂਰਾ ਕਰਨ ਦੇ ਨਾਲ-ਨਾਲ ਦੂਜੀ ਪਰਿਯੋਜਨਾ ਦੇ ਨਿਰਮਾਣ ਕੰਮ ਨੂੰ ਪੂਰਾ ਕਰਨ ਦੀ ਰੂਪਰੇਖਾ ਵੀ ਤਿਆਰ ਕਰਨ।
          ਇਸ ਮੌਕੇ 'ਤੇ ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ (ਪਾਵਰ) ਸ੍ਰੀ ਅਪੂਰਵ ਕੁਮਾਰ ਸਿੰਘ, ਮੈਂਬਰ ਸੀਈਏ ਸ੍ਰੀ ਅਜੈ ਤਾਜੇਗਾਂਵਕਰ, ਨਿਦੇਸ਼ਕ ਐਚਆਰਪੀਏ ਸ੍ਰੀ ਸੁਰੇਸ਼ ਬਾਬੂ, ਨਿਦੇਸ਼ਕ ਪਰਿਯੋਜਨਾਵਾਂ ਸ੍ਰੀ ਐਨ ਕੇ ਮਿਠਰੇਵਾਲ, ਸ੍ਰੀ ਸੰਜੀਵ ਕੁਮਾਰ ਸਿੰਗਲਾ, ਸ੍ਰੀ ਐਚ ਕੇ ਨਗੋਟਿਾ ਸਮੇਤ ਹੋਰ ਮਾਣਯੋਗ ਤੇ ਅਧਿਕਾਰੀ ਮੌਜੂਦ ਸਨ।