
ਸਕੂਲ ਆਫ ਐਮੀਨੈਸ ਗੜ੍ਹਸ਼ੰਕਰ ਵਿਖੇ ਵਿਗਿਆਨ ਵਿਸੇ ਦੀ ਟ੍ਰੇਨਿੰਗ ਕਰਵਾਈ
ਗੜ੍ਹਸ਼ੰਕਰ- ਸਕੂਲ ਆਫ਼ ਆਮਿਨੇਂਸ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਸ੍ਰੀ ਮਤੀ ਸੀਮਾ ਰਾਣੀ ਜੀ ਦੀ ਅਗੁਵਾਈ ਵਿੱਚ ਦੂਜੇ ਪੜਾ ਦੇ ਵਿਗਿਆਨ ਵਿਸ਼ੇ ਦੇ ਪਹਿਲੇ ਦਿਨ ਦੀਆਂ ਘੱਟ ਕੀਮਤ ਦੀ ਵਿਗਿਆਨਕ ਕਿਰਿਆਵਾਂ ਦੀ ਟ੍ਰੇਨਿੰਗ ਸ਼੍ਰੀ ਅਨੁਪਮ ਕੁਮਾਰ ਸ਼ਰਮਾ, ਸ਼੍ਰੀ ਅਜੈ ਕੁਮਾਰ,ਸ ਗੁਰਿੰਦਰ ਸਿੰਘ, ਸ਼੍ਰੀ ਜਸਵਿੰਦਰ ਸਿੰਘ ਰੀਸੋਰਸ ਪਰਸਨ ਜੀ ਨੇ 6ਵੀਂ ਜਮਾਤ ਤੋਂ ਦਸਵੀਂ ਜਮਾਤ ਦੀ ਕਿਰਿਆਵਾਂ ਗੜ੍ਹਸ਼ੰਕਰ ਇੱਕ ਅਤੇ ਗੜ੍ਹਸ਼ੰਕਰ ਦੋ ਦੇ ਅਧਿਆਪਕਾਂ ਦੇ ਸਹਿਯੋਗ ਨਾਲ਼ ਧੂਣੀ ਨਾਲ ਸੰਬਧਤ
ਗੜ੍ਹਸ਼ੰਕਰ- ਸਕੂਲ ਆਫ਼ ਆਮਿਨੇਂਸ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਸ੍ਰੀ ਮਤੀ ਸੀਮਾ ਰਾਣੀ ਜੀ ਦੀ ਅਗੁਵਾਈ ਵਿੱਚ ਦੂਜੇ ਪੜਾ ਦੇ ਵਿਗਿਆਨ ਵਿਸ਼ੇ ਦੇ ਪਹਿਲੇ ਦਿਨ ਦੀਆਂ ਘੱਟ ਕੀਮਤ ਦੀ ਵਿਗਿਆਨਕ ਕਿਰਿਆਵਾਂ ਦੀ ਟ੍ਰੇਨਿੰਗ ਸ਼੍ਰੀ ਅਨੁਪਮ ਕੁਮਾਰ ਸ਼ਰਮਾ, ਸ਼੍ਰੀ ਅਜੈ ਕੁਮਾਰ,ਸ ਗੁਰਿੰਦਰ ਸਿੰਘ, ਸ਼੍ਰੀ ਜਸਵਿੰਦਰ ਸਿੰਘ ਰੀਸੋਰਸ ਪਰਸਨ ਜੀ ਨੇ 6ਵੀਂ ਜਮਾਤ ਤੋਂ ਦਸਵੀਂ ਜਮਾਤ ਦੀ ਕਿਰਿਆਵਾਂ ਗੜ੍ਹਸ਼ੰਕਰ ਇੱਕ ਅਤੇ ਗੜ੍ਹਸ਼ੰਕਰ ਦੋ ਦੇ ਅਧਿਆਪਕਾਂ ਦੇ ਸਹਿਯੋਗ ਨਾਲ਼ ਧੂਣੀ ਨਾਲ ਸੰਬਧਤ, ਵਾਯੂਮੰਡਲ ਦਬਾਅ, ਹੈਂਗਰ ਸਾਊਂਡ, ਘਣਤਾ ਸੰਬਧੀ ਕਿਰਿਆਵਾਂ ਬਰੋਨਿਆਲ ਦਾ ਸਿਧਾਂਤ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਈਆਂ। ਅੱਠਵੀਂ ਜਮਾਤ ਦੀ ਤਿਆਰੀ, ਆਂਤਰਿਕ ਮੁਲਾਂਕਣ ਤੇ ਚਰਚਾ ਕੀਤੀ ।ਇਸ ਮੌਕੇ ਤੇ ਸ਼੍ਰੀ ਤੇਜਪਾਲ, ਲਖਵਿੰਦਰ ਸਿੰਘ ਕੁਮਾਰ, ਪ੍ਰੀਆ ਭਾਰਦਵਾਜ, ਜੋਤੀ ਸ਼ਰਮਾ, ਸ਼੍ਰਿਆ ਵਿਜ, ਨਵਨੀਤ,ਗੁਰਪ੍ਰੀਤ ਆਦਿ ਨੇ ਲੋਅ ਕੋਸਟ ਕਿਰਿਆ ਰਾਹੀਂ ਸਾਇੰਸ ਦੇ ਸਂਕਲਪ ਸਮਝਾਉਣ ਦਾ ਯਤਨਕੀਤਾ। ਇਸ ਟ੍ਰੇਨਿੰਗ ਦਾ ਉਦੇਸ ਇਹ ਹੈ ਕਿ ਵਿਦਿਆਰਥੀਆਂ ਵਿੱਚ ਖੇਡ ਖੇਡ ਵਿੱਚ ਕਿਰਿਆਵਾਂ ਰਾਹੀਂ ਵਿਗਿਆਨ ਦੇ ਸਮਝਣ ਯੋਗ ਬਣਾਉਣਾ ਹੈ।
