ਮਾਤਾ ਅਮਰ ਕੌਰ ਦਾ ਅੰਤਿਮ ਸਸਕਾਰ 9 ਦਸੰਬਰ ਨੂੰ ਮਾਹਿਲਪੁਰ ਵਿਖੇ ਹੋਵੇਗਾ
ਹੁਸ਼ਿਆਰਪੁਰ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੇ ਸਤਿਕਾਰ ਯੋਗ ਮਾਤਾ ਅਮਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ , ਉਨਾਂ ਦਾ ਅੰਤਿਮ ਸਸਕਾਰ 9 ਦਸੰਬਰ 2024 ਦਿਨ ਸੋਮਵਾਰ ਦੁਪਹਿਰ 12 ਵਜੇ ਮਾਹਿਲਪੁਰ ਵਿਖੇ ਹੋਵੇਗਾ।

ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ 8 ਦਸੰਬਰ ਨੂੰ ਬਹੁਜਨ ਸਮਾਜ ਪਾਰਟੀ ਵਲੋੰ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਪਰੀਨਿਰਵਾਣ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ੇਸ਼ ਸੈਮੀਨਾਰ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ|
ਜਿਸ ਲਈ ਬਸਪਾ ਪੰਜਾਬ ਦੇ ਆਗੂ ਅਤੇ ਵਰਕਰ ਕਈ ਦਿਨਾਂ ਤੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਤਿਆਰੀਆਂ ਵਿੱਚ ਲੱਗੇ ਹੋਏ ਹਨ ਇਸਨੂੰ ਧਿਆਨ ਵਿੱਚ ਰੱਖਦਿਆਂ ਪਰਿਵਾਰ ਵਲੋੰ ਮਾਤਾ ਅਮਰ ਕੌਰ ਜੀ ਦਾ ਅੰਤਿਮ ਸਸਕਾਰ 9 ਦਸੰਬਰ ਨੂੰ 12 ਵਜੇ ਮਾਹਿਲਪੁਰ ਵਿਖੇ ਹੋਵੇਗਾ।