
सौली गांव के तालाब की सफाई कर लोगों को राहत दी जाये : निशि सरपंच
ਗੜ੍ਹਸ਼ੰਕਰ, 4 ਸਤੰਬਰ - ਪਿੰਡ ਸੌਲੀ ਤੋਂ ਸਾਬਕਾ ਸਰਪੰਚ ਨਿਸ਼ੀ ਅਤੇ ਜਸਵੰਤ ਰਾਮ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਸੌਲੀ ਦੇ ਛੱਪੜ ਨੂੰ ਸਾਫ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।ਉਹਨਾਂ ਦੱਸਿਆ ਕਿ ਆਪਣੇ ਸਰਪੰਚ ਸਮੇਂ ਦੌਰਾਨ ਜੋ ਗਰਾਂਟ ਪਿੰਡ ਨੂੰ ਮਿਲੀ ਸੀ ਉਸ ਨਾਲ ਜਿੰਨਾ ਹੋ
ਗੜ੍ਹਸ਼ੰਕਰ, 4 ਸਤੰਬਰ - ਪਿੰਡ ਸੌਲੀ ਤੋਂ ਸਾਬਕਾ ਸਰਪੰਚ ਨਿਸ਼ੀ ਅਤੇ ਜਸਵੰਤ ਰਾਮ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਸੌਲੀ ਦੇ ਛੱਪੜ ਨੂੰ ਸਾਫ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।ਉਹਨਾਂ ਦੱਸਿਆ ਕਿ ਆਪਣੇ ਸਰਪੰਚ ਸਮੇਂ ਦੌਰਾਨ ਜੋ ਗਰਾਂਟ ਪਿੰਡ ਨੂੰ ਮਿਲੀ ਸੀ ਉਸ ਨਾਲ ਜਿੰਨਾ ਹੋ ਸਕਿਆ ਛੱਪੜ ਦੀ ਸਫਾਈ ਦਾ ਕੰਮ ਕਰਵਾਇਆ ਗਿਆ ਪਰ ਕੰਮ ਅੱਜ ਵੀ ਅੱਧ ਵਿਚਾਲੇ ਲਟਕਿਆ ਪਿਆ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਬੰਧਕ ਵੱਲੋਂ ਇਸ ਪਾਸੇ ਖਾਸ ਖਿਆਲ ਕੀਤਾ ਜਾਵੇ ਤੇ ਪਿੰਡ ਦੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਛੱਪੜ ਦੀ ਸਫਾਈ ਦਾ ਕੰਮ ਬਿਨਾਂ ਦੇਰੀ ਸ਼ੁਰੂ ਕਰਵਾਇਆ ਜਾਵੇ।
