ਸੰਤ ਰਾਮ ਸਿੰਘ ਪਬਲਿਕ ਸਕੂਲ ਤਾਜੇਵਾਲ ਵਿਖੇ ਹੁਸ਼ਿਆਰ ਵਿਦਿਆਰਥੀਆਂ ਦੇ ਸਨਮਾਨ ਹਿਤ ਵਿਸ਼ੇਸ਼ ਕਰਵਾਇਆ

ਮਾਹਿਲਪੁਰ- ਸੰਤ ਰਾਮ ਸਿੰਘ ਪਬਲਿਕ ਸਕੂਲ ਤਾਜੇਵਾਲ ਦਾ ਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਮੁੱਖੀ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਸਕੂਲ ਵਿਖੇ ਸੰਤ ਮਹਾਂਵੀਰ ਸਿੰਘ ਤਾਜੇਵਾਲ ਜੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਅੱਠਵੀਂ ਕਲਾਸ ਦੇ ਮੈਰਿਟ ਲਿਸਟ ਵਿੱਚ ਆਉਣ ਵਾਲੇ 5 ਅਤੇ ਫਸਟ ਡਿਵੀਜ਼ਨ ਵਾਲੇ 37 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

 ਇਸ ਮੌਕੇ ਸਰਦਾਰ ਅਮਰਦੀਪ ਸਿੰਘ ਸੰਘਾ, ਸੰਤ ਕਰਮਜੀਤ ਸਿੰਘ ਜੀ, ਸੰਤ ਬਲਵੀਰ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ, ਭਾਈ ਮਲਕੀਤ ਸਿੰਘ ਜੀ, ਸੰਤ ਬਲਵੀਰ ਸਿੰਘ ਜੀ, ਸਰਦਾਰ ਜਸਵੰਤ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਉਹਨਾਂ ਨੂੰ ਮਿਹਨਤ- ਇਮਾਨਦਾਰੀ ਅਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਅੰਜਨਾ ਰਾਣਾ ਅਤੇ ਮੈਨੇਜਰ ਸਰਦਾਰ ਨਰਬੀਰ ਸਿੰਘ ਜੀ ਵੱਲੋਂ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਟਾਫ ਹੋਰ ਸਨਮਾਨ ਯੋਗ ਸ਼ਖਸ਼ੀਅਤਾਂ ਹਾਜ਼ਰ ਸਨ। ਵਰਨਣਯੋਗ ਹੈ ਕਿ ਇਸ ਮੌਕੇ ਗਿਆਨੀ ਦਾਨ ਸਿੰਘ ਜੀ ਦੇ ਸਮੁੱਚੇ ਪਰਿਵਾਰ  ਸਰਦਾਰ ਅਮਰਦੀਪ ਸਿੰਘ ਸੰਘਾ ਅਤੇ ਬ੍ਰਹਮਜੋਤ ਸਿੰਘ ਸੰਘਾ ਵੱਲੋਂ ਮੈਰਟ ਵਿੱਚ ਆਏ 5 ਵਿਦਿਆਰਥੀਆਂ ਨੂੰ 2100- 2100 ਨਗਦ ਦਿੱਤਾ ਗਿਆ ਅਤੇ ਸਕੂਲ ਵਿੱਚ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਲੈ ਕੇ ਦੇਣ ਦਾ ਐਲਾਨ ਕੀਤਾ ਗਿਆ।