1981-85 ਦੇ ਮਕੈਨੀਕਲ ਇੰਜੀਨੀਅਰਿੰਗ ਬੈਚ ਦੇ ਸਾਬਕਾ ਵਿਦਿਆਰਥੀਆਂ ਨੇ ਪੀਈਸੀ 'ਤੇ ₹30 ਲੱਖ ਦੀ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ: 25 ਦਸੰਬਰ 2024: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਟੀ), ਚੰਡੀਗੜ੍ਹ ਨੇ ਇੱਕ ਐਮ ਓ ਯੂ (MoU) ਤੇ ਦਸਤਖਤ ਕੀਤੇ ਹਨ। ਇਹ ਸਮਝੌਤਾ 1985 ਮੈਕੈਨਿਕਲ ਇੰਜੀਨੀਅਰਿੰਗ ਬੈਚ ਦੇ ਨੁਮਾਇੰਦਿਆਂ, ਇੰਜੀਨੀਅਰ ਦਿਨੇਸ਼ ਮਹਾਜਨ ਅਤੇ ਇੰਜੀਨੀਅਰ ਜਤਿੰਦਰ ਚਾਵਲਾ ਦੇ ਨਾਲ ਹੋਇਆ। ਇਸ ਦੇ ਤਹਿਤ "ਸਮਸਥ 1981-85 ਮੈਕੈਨਿਕਲ ਇੰਜੀਨੀਅਰਿੰਗ ਬੈਚ ਸਕਾਲਰਸ਼ਿਪ" ਲਈ 30 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ।

ਚੰਡੀਗੜ੍ਹ: 25 ਦਸੰਬਰ 2024: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਟੀ), ਚੰਡੀਗੜ੍ਹ ਨੇ ਇੱਕ ਐਮ ਓ ਯੂ (MoU) ਤੇ ਦਸਤਖਤ ਕੀਤੇ ਹਨ। ਇਹ ਸਮਝੌਤਾ 1985 ਮੈਕੈਨਿਕਲ ਇੰਜੀਨੀਅਰਿੰਗ ਬੈਚ ਦੇ ਨੁਮਾਇੰਦਿਆਂ, ਇੰਜੀਨੀਅਰ ਦਿਨੇਸ਼ ਮਹਾਜਨ ਅਤੇ ਇੰਜੀਨੀਅਰ ਜਤਿੰਦਰ ਚਾਵਲਾ ਦੇ ਨਾਲ ਹੋਇਆ। ਇਸ ਦੇ ਤਹਿਤ "ਸਮਸਥ 1981-85 ਮੈਕੈਨਿਕਲ ਇੰਜੀਨੀਅਰਿੰਗ ਬੈਚ ਸਕਾਲਰਸ਼ਿਪ" ਲਈ 30 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ।
ਇਹ ਐਮ ਓ ਯੂ 24 ਦਸੰਬਰ 2024 ਨੂੰ ਡਾਇਰੈਕਟਰ, ਪੇਕ, ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ (ਐਡ ਇੰਟਰਿਮ), ਪ੍ਰੋਫੈਸਰ ਰਾਜੇਸ਼ ਕਾਂਡਾ (ਹੈੱਡ, ਐਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼), ਡਾ. ਜਿੰਮੀ ਕਰਲੂਪੀਆ (ਪ੍ਰੋਫੈਸਰ-ਇਨ-ਚਾਰਜ, ਐਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼), ਅਤੇ ਸੁਸ਼੍ਰੀ ਰਜਿੰਦਰ ਕੌਰ (ਮੈਨੇਜਰ, ACIR) ਦੀ ਹਾਜ਼ਰੀ ਵਿੱਚ ਹੋਇਆ। ਇਹ ਸਕਾਲਰਸ਼ਿਪ ਹਰ ਸਾਲ ਇੱਕ ਹੋਣਹਾਰ ਵਿਦਿਆਰਥੀ ਦੀ ਟਿਊਸ਼ਨ ਫੀਸ (₹1,76,000) ਨੂੰ ਕਵਰ ਕਰੇਗੀ। 2025 ਬੈਚ ਦੇ ਵਿਦਿਆਰਥੀਆਂ ਵਿੱਚੋਂ ਯੋਗ ਵਿਦਿਆਰਥੀ ਦੀ ਚੋਣ ਕੀਤੀ ਜਾਵੇਗੀ। ਪਹਿਲੀ ਸਕਾਲਰਸ਼ਿਪ ਅਪ੍ਰੈਲ 2026 ਵਿੱਚ ਦਿੱਤੀ ਜਾਵੇਗੀ। ਇਹ ਯੋਜਨਾ 1981-85 ਮੈਕੈਨਿਕਲ ਇੰਜੀਨੀਅਰਿੰਗ ਬੈਚ ਦੇ ਸਮੂਹ ਮੈਂਬਰਾ ਦੀ ਭਾਵਨਾ ਨੂੰ ਦਰਸਾਉਂਦੀ ਹੈ।
ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ ਨੇ ਇਸ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਇਸ ਨੂੰ ਪੇਕ ਅਤੇ ਇਸਦੇ ਐਲੂਮਨੀ ਦੇ ਦਰਮਿਆਨ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਹੁੰਚ ਵਿਦਿਆਰਥੀਆਂ ਲਈ ਨਵੇਂ ਮੌਕੇ ਪੈਦਾ ਕਰਨ ਅਤੇ ਅਕਾਦਮਿਕ ਮਾਹਿਰਤਾ ਨੂੰ ਵਧਾਵਨ ਲਈ ਇਕ ਮਹੱਤਵਪੂਰਨ ਕਦਮ ਹੈ।
ਪ੍ਰੋਫੈਸਰ ਰਾਜੇਸ਼ ਕਾਂਡਾ, ਜੋ ਖੁਦ ਪੇਕ ਦੇ ਪੁਰਾਣੇ ਵਿਦਿਆਰਥੀ ਹਨ, ਨੇ ਐਲੂਮਨੀ ਦੀ ਸਖਾਵਤ ਅਤੇ ਵਚਨਬੱਧਤਾ ਦੀ ਸਾਥੀ ਵਜੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪੈਲ ਹੁਨਰਵੰਦ ਵਿਦਿਆਰਥੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਪੇਕ ਦੇ ਪੂਰੇ ਸਮੁਦਾਇ ਨੂੰ ਉਚਿਤ ਸਮਰਥਨ ਦਿੰਦੇ ਹਨ।
ਇੰਜੀਨੀਅਰ ਦਿਨੇਸ਼ ਮਹਾਜਨ ਅਤੇ ਇੰਜੀਨੀਅਰ ਜਤਿੰਦਰ ਚਾਵਲਾ ਨੇ ਪੇਕ ਵਿੱਚ ਬਿਤਾਏ ਆਪਣੇ ਦਿਨ ਯਾਦ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਲਈ ਆਪਣੇ ਕਾਲਜ ਦਾ ਧੰਨਵਾਦ ਕਰਨ ਦਾ ਛੋਟਾ ਜਿਹਾ ਉਪਰਾਲਾ ਹੈ। ਉਨ੍ਹਾਂ ਪੇਕ ਦੇ ਮਿਸ਼ਨ ਨੂੰ ਸਹਿਯੋਗ ਦੇਣ ਅਤੇ ਵਿਦਿਆਰਥੀਆਂ ਦੀ ਸਫਲਤਾ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।
ਇਹ ਉਪਰਾਲਾ ਪੇਕ  ਅਤੇ ਇਸਦੇ ਐਲੂਮਨੀ ਦੇ ਵਿਚਕਾਰ ਸਥਾਈ ਰਿਸ਼ਤੇ ਦਾ ਪ੍ਰਤੀਕ ਹੈ ਅਤੇ ਭਵਿੱਖ ਵਿੱਚ ਅਕਾਦਮਿਕ ਨਵੀਨੀਕਰਣ ਅਤੇ ਸੰਸਥਾਤਮਿਕ ਵਿਕਾਸ ਲਈ ਸਹਿਯੋਗ ਦੀ ਰਾਹ ਦਿਖਾਉਂਦਾ ਹੈ।