ਆਈ.ਪੀ.ਐਸ. ਗ਼ਜ਼ਲਪ੍ਰੀਤ ਕੌਰ ਨੇ ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਦਿੱਤੀ ਤੇਜੀ।
ਹੁਸ਼ਿਆਰਪੁਰ- ਨਸ਼ਾ ਵਿਰੋਧੀ ਮੁਹਿੰਮ ਬਾਰੇ ਸੀਨੀਅਰ ਪੱਤਰਕਾਰ ਡਾ. ਦਲਜੀਤ ਅਜਨੋਹਾ ਨੇ ਆਈ.ਪੀ.ਐਸ. ਗ਼ਜ਼ਲਪ੍ਰੀਤ ਕੌਰ, ਜੋ ਕਿ ਹੁਸ਼ਿਆਰਪੁਰ ਦੀ ਐਸ.ਐਚ.ਓ. ਹਨ, ਨਾਲ ਵਿਸ਼ੇਸ਼ ਗੱਲਬਾਤ ਕੀਤੀ। ਗੱਲਬਾਤ ਦੌਰਾਨ ਏ.ਐਸ.ਪੀ. ਗ਼ਜ਼ਲਪ੍ਰੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਦੀ ਅਗਵਾਈ ਹੇਠ ਹੋਸ਼ਿਆਰਪੁਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੀਬਰ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ, ਜਿਸ ਕਾਰਨ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ, ਅਤੇ ਨਸ਼ਾ ਤਸਕਰਾਂ ਅਤੇ ਇਸ ਗੈਰਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾ ਰਹੀ ਹੈ। "ਸਾਡਾ ਉਦੇਸ਼ ਇੱਕ ਨਸ਼ਾਮੁਕਤ ਸਮਾਜ ਬਣਾਉਣਾ ਹੈ, ਅਤੇ ਅਸੀਂ ਇਸ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ," - ਏ.ਐਸ.ਪੀ. ਗ਼ਜ਼ਲਪ੍ਰੀਤ ਕੌਰ ਨੇ ਕਿਹਾ। ਉਨ੍ਹਾਂ ਨੇ ਹੋਰ ਵੀ ਸਪਸ਼ਟ ਕੀਤਾ ਕਿ ਪੁਲਿਸ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਣ ਵਾਲੀ ਨਹੀਂ, ਅਤੇ ਨਸ਼ਾ ਵਪਾਰ ਨਾਲ ਜੁੜੇ ਹਰ ਵਿਅਕਤੀ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ।
ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਦੇ ਮਜ਼ਬੂਤ ਨੇਤ੍ਰਤਵ ਹੇਠ, ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਛਾਪੇਮਾਰੀ, ਜਾਗਰੂਕਤਾ ਮੁਹਿੰਮਾਂ ਅਤੇ ਨਿਗਰਾਨੀ ਕਾਰਵਾਈਆਂ ਕਰ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਜਾਗਰੂਕ ਅਤੇ ਸਤਰਕ ਕਰ ਰਿਹਾ ਹੈ, ਤਾਂ ਜੋ ਲੋਕ ਨਸ਼ਿਆਂ ਨਾਲ ਜੁੜੀ ਕੋਈ ਵੀ ਸ਼ੱਕੀ ਗਤੀਵਿਧੀ ਹੋਣ 'ਤੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇ ਸਕਣ।
ਏ.ਐਸ.ਪੀ. ਗ਼ਜ਼ਲਪ੍ਰੀਤ ਕੌਰ ਨੇ ਹੋਸ਼ਿਆਰਪੁਰ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਨਸ਼ਿਆਂ ਬਾਰੇ ਕੋਈ ਜਾਣਕਾਰੀ ਮਿਲੇ, ਤਾਂ ਉਹ ਬਿਨਾਂ ਕਿਸੇ ਹਿਜਕ ਦੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
"ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਇਹ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਲੋਕ ਪੁਲਿਸ ਦਾ ਸਾਥ ਦੇਣ, ਤਾਂ ਨਸ਼ਿਆਂ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ," - ਏ.ਐਸ.ਪੀ. ਗ਼ਜ਼ਲਪ੍ਰੀਤ ਕੌਰ।
ਇਹ ਮੁਹਿੰਮ ਤਦ ਹੀ ਸਫਲ ਹੋ ਸਕਦੀ ਹੈ, ਜਦੋਂ ਪੁਲਿਸ ਅਤੇ ਲੋਕ ਆਪਸ ਵਿੱਚ ਮਿਲਕੇ ਇਸ ਮਿਸ਼ਨ ਵਿੱਚ ਭਾਗੀਦਾਰ ਬਣਣ।