“ਹੋਲ ਬਲੱਡ” ਸੇਵਾ ਤੋਂ “ਕੰਪੋਨੈਂਟ ਬਲੱਡ” ਸੇਵਾ ਦੇ ਸਮੇਂ ਤੱਕ ਦਾ ਤਜਰਬਾ ਰੱਖਦੀ ਸੰਸਥਾ ਜਾਗਰੂਕਤਾ ਮਿਸ਼ਾਲ ਬਣੀ -ਡਾ: ਬੱਗਾ
ਨਵਾਂ ਸ਼ਹਿਰ - ਸਥਾਨਕ ਬੀ.ਡੀ.ਸੀ.ਬਲੱਡ ਸੈਂਟਰ ਦੁਆਰਾ ਸਾਲਾਨਾ ਮੋਟੀਵੇਟਰਜ਼-ਲਾਈਫ ਮੈਂਬਰਜ਼ ਸਮਾਗਮ ਖੂਨਦਾਨ ਭਵਨ ਦੇ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ੍ਰੀ ਸੁਲੱਕਸ਼ਨ ਸਰੀਨ, ਸ੍ਰੀ ਜੀ.ਐਸ.ਤੂਰ, ਸ੍ਰੀ ਪੀ.ਆਰ.ਕਾਲੀਆ, ਸ੍ਰੀ ਜੇ.ਐਸ ਗਿੱਦਾ, ਸ੍ਰੀਮਤੀ ਅੰਜੂ ਸਰੀਨ, ਸ੍ਰੀਮਤੀ ਰਾਜਿੰਦਰ ਕੌਰ ਗਿੱਦਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਇਸ ਸਮਾਗਮ ਵਿੱਚ ਮੈਂਬਰ ਸੰਸਥਾਵਾਂ ਦੇ ਪ੍ਰਤੀਨਿਧ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਨੇ ਉਤਸ਼ਾਹਜਨਕ ਸ਼ਮੂਲੀਅਤ ਕੀਤੀ।
ਨਵਾਂ ਸ਼ਹਿਰ - ਸਥਾਨਕ ਬੀ.ਡੀ.ਸੀ.ਬਲੱਡ ਸੈਂਟਰ ਦੁਆਰਾ ਸਾਲਾਨਾ ਮੋਟੀਵੇਟਰਜ਼-ਲਾਈਫ ਮੈਂਬਰਜ਼ ਸਮਾਗਮ ਖੂਨਦਾਨ ਭਵਨ ਦੇ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ੍ਰੀ ਸੁਲੱਕਸ਼ਨ ਸਰੀਨ, ਸ੍ਰੀ ਜੀ.ਐਸ.ਤੂਰ, ਸ੍ਰੀ ਪੀ.ਆਰ.ਕਾਲੀਆ, ਸ੍ਰੀ ਜੇ.ਐਸ ਗਿੱਦਾ, ਸ੍ਰੀਮਤੀ ਅੰਜੂ ਸਰੀਨ, ਸ੍ਰੀਮਤੀ ਰਾਜਿੰਦਰ ਕੌਰ ਗਿੱਦਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਇਸ ਸਮਾਗਮ ਵਿੱਚ ਮੈਂਬਰ ਸੰਸਥਾਵਾਂ ਦੇ ਪ੍ਰਤੀਨਿਧ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਨੇ ਉਤਸ਼ਾਹਜਨਕ ਸ਼ਮੂਲੀਅਤ ਕੀਤੀ। ਪ੍ਰਧਾਨ ਵਲੋਂ ਸਵਾਗਤੀ ਸੰਦੇਸ਼ ਉਪ੍ਰੰਤ ਸਾਲ 2023 ਦੀਆਂ ਪ੍ਰਾਪਤੀਆਂ ਹਾਊਸ ਨਾਲ੍ਹ ਸਾਂਝੀਆਂ ਕੀਤੀਆਂ ਗਈਆਂ। ਜਿਸ ਅਨੁਸਾਰ ਬੀਤੇ ਸਾਲ ਸਾਲ ਦੌਰਾਨ 77 ਖੂਨਦਾਨ ਕੈਂਪ ਲਗਾਕੇ ਸੰਸਥਾ ਦੇ ਦੁਆਰਾ ਕੁੱਲ ਖੂਨਦਾਨ ਕੈਂਪਾਂ ਦੀ ਗਿਣਤੀ 1718 ਹੋ ਗਈ ਹੈ। ਬੀਤੇ ਵਿਤੀ-ਵਰ੍ਹੇ ਦੌਰਾਨ ਲੋੜਵੰਦਾਂ ਨੂੰ ਬਲੱਡ ਸੈਂਟਰ ਤੇ ਲੈਬ: ਟੈਸਟ ਸੇਵਾਵਾਂ ਵਿੱਚ ਚਾਰ ਲੱਖ ਪੰਜਤਾਲੀ ਹਜ਼ਾਰ ਰੁਪਏ ਦੀ ਮੱਦਦ ਕੀਤੀ ਗਈ। ਬੀਤੇ ਸਾਲ ਮੁਫਤ ਬਲੱਡ ਗਰੁਪਿੰਗ ਦੇ 7 ਕੈਂਪ ਲਗਾਕੇ ਮੁਫ਼ਤ ਬਲੱਡ ਗਰੁਪਿੰਗ ਟੈਸਟ ਕੈਂਪਾਂ ਦੀ ਗਿਣਤੀ 690 ਹੋ ਗਈ ਹੈ। ਰਜਿਸਟਰਡ ਥੈਲੇਸੀਮੀਆ ਤੇ ਕਰੋਨਿਕ ਕੇਸਾਂ ਦੀ ਗਿਣਤੀ 110 ਹੋ ਗਈ ਹੈ ਜਿਹਨਾਂ ਨੂੰ ਬੀਤੇ ਵਰ੍ਹੇ ਪਹਿਲ ਦੇ ਅਧਾਰ ਤੇ ਬਗੈਰ ਟੈਸਟ ਫੀਸਾਂ ਤੋਂ 215 ਯੂਨਿਟ ਬਲੱਡ ਜਾਰੀ ਕੀਤੇ ਗਏ। ਹਾਊਸ ਨੂੰ ਦੱਸਿਆ ਗਿਆ ਕਿ ਬੀਤੇ ਵਰ੍ਹੇ 10 ਖੂਨਦਾਨੀ ਪ੍ਰੇਰਕਾਂ ਦੇ ਰਜਿਸਟਰਡ ਹੋਣ ਨਾਲ ਐਕਟਿਵ ਪ੍ਰੇਰਕਾਂ ਦੀ ਗਿਣਤੀ 343 ਹੋ ਗਈ ਹੈ। ਜਾਣਕਾਰੀ ਸਾਂਝੀ ਕੀਤੀ ਗਈ ਕਿ ਸੰ ਹੋਲ- ਦਿੱ ਤੇ ਈਬਲੱਡ ਟੈਸਟ ਚਾਰਜਿਸ ਰੁ:1500/-ਪ੍ਰਤੀ ਯੂਨਿਟ, ਪਲੇਟਲੈੱਟਸ ਕੰਨਸਟਰੇਟ ਰੁ: 400/- ਪ੍ਰਤੀ ਯੂਨਿਟ, ਫਰੈਸ਼-ਫ਼੍ਰੋਜ਼ਨ ਪਲਾਜਮਾ ਰੁ: 400/-ਪ੍ਰਤੀ ਯੂਨਿਟ ਅਤੇ ਪਲੇਟਲੈੱਟ ਏ-ਫੈਰੇਸਿਸ ਰੁ: 11500/- ਪ੍ਰਤੀ ਯੂਨਿਟ ਚਾਰਜ ਕੀਤੇ ਜਾਂਦੇ ਹਨ। ਸਾਲਾਨਾ ਰਿਪੋਰਟ ਨੂੰ ਤਾੜੀਆਂ ਦੀ ਗੂੰਜ ਵਿੱਚ ਪ੍ਰਵਾਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜੀ.ਐਸ. ਤੂਰ ਨੇ ਖ਼ੂਨਦਾਨ ਸੇਵਾ ਦੇ ਸਥਾਨਕ ਇਤਿਹਾਸ ਅਤੇ ਨਵੇਂ ਪ੍ਰੋਜੈਕਟਾਂ ਵਾਰੇ ਜਾਣਕਾਰੀ ਸਾਂਝੀ ਕੀਤੀ । ਡਾ: ਅਜੇ ਬੱਗਾ ਨੇ ਹੋਰ ਬਲੱਡ ਤੋਂ ਬਲੱਡ ਕੰਪੋਨੈਂਟ ਸੇਵਾਵਾਂ ਤੱਕ ਦੇ ਸਫ਼ਰ ਤੇ ਮੋਟੀਵੇਟਰ ਸਹਿਯੋਗ ਵਾਰੇ ਅਤੇ ਡਾ: ਦਿਆਲ ਸਰੂਪ ਨੇ ਲੈਬ: ਸੇਵਾਵਾਂ ਵਾਰੇ ਤਕਨੀਕੀ ਜਾਣਕਾਰੀ ਦਿੱਤੀ। ਸਮਾਗਮ ਨੂੰ ਸ੍ਰੀ ਜੇ.ਐਸ.ਗਿੱਦਾ ਅਤੇ ਸ੍ਰੀ ਪ੍ਰਵੀਨ ਕੁਮਾਰ ਭਾਟੀਆ ਐਮ.ਸੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਯੁਵਾ ਖੂਨਦਾਨ ਪਸਾਰ ਕਮੇਟੀ ਦੇ ਮੈਂਬਰ ਸ੍ਰੀ ਮਨਮੀਤ ਸਿੰਘ, ਸ੍ਰੀ ਭੁਪਿੰਦਰ ਚੌਹੜਾ,ਸ੍ਰੀ ਜਸਵੀਰ ਸਿੰਘ ਬਹਿਲੂਰ ਕਲਾਂ, ਸ੍ਰੀ ਰਾਜਿੰਦਰ ਛੋਕਰ, ਸ੍ਰੀ ਗੁਰਿੰਦਰ ਸਿੰਘ ਸੇਠੀ, ਸ੍ਰੀ ਰਾਜੀਵ ਭਾਰਦਵਾਜ, ਸ੍ਰੀ ਹਿਤੇਂਦਰ ਖੰਨਾ, ਸ੍ਰੀ ਮਲਕੀਅਤ ਸਿੰਘ ਸੜੋਆ, ਸ੍ਰੀ ਮੁਕੇਸ਼ ਕਾਹਮਾ ਦੁਆਰਾ ਕੋਵਿੱਡ ਤੇ ਡੇਂਗੂ ਵਰਗੀ ਨਾ-ਮੁਰਾਦ ਬਿਮਾਰੀ ਦੇ ਔਖੇ ਸਮੇਂ ਵਿੱਚ ਦਿਨ-ਰਾਤ ਲੋੜਵੰਦਾਂ ਦੀ ਕੀਤੀ ਮੱਦਦ ਲਈ ਉਹਨਾਂ ਦੀਆਂ ਸੇਵਾਵਾਂ ਪ੍ਰਤੀ ਪ੍ਰਸੰਸਾ ਪ੍ਰਗਟ ਕੀਤੀ ਗਈ ਤੇ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ। ਪ੍ਰੇਰਕਾਂ ਵਲੋਂ ਸਾਲ 2024-25 ਲਈ ਖੂਨਦਾਨ ਕੈਂਪਾਂ ਲਈ ਲਿਖਤੀ ਤਜਵੀਜਾਂ ਦਿੱਤੀਆਂ ਗਈਆਂ। ਮਾ: ਨਰਿੰਦਰ ਸਿੰਘ ਭਾਰਟਾ, ਸ੍ਰੀ ਬਲਵੀਰ ਸਿੰਘ ਥਾਂਦੀ, ਸ੍ਰੀ ਮਹਿੰਦਰਪਾਲ ਬੰਗਾਬੇਟ, ਸ੍ਰੀ ਰਾਜਿੰਦਰ ਛੋਕਰ, ਸ੍ਰੀ ਜਗਤਾਰ ਸਿੰਘ ਜੱਬੋਵਾਲ, ਸ੍ਰੀ ਜਸਵੀਰ ਸਿੰਘ ਬਹਿਲੂਰ ਕਲਾਂ ਵਲੋਂ ਆਏ ਸੁਝਾਅ/ਸ਼ਕਾਇਤਾਂ ਨੂੰ ਸੁਣਿਆ ਗਿਆ ਜਿਹਨਾਂ ਦਾ ਹੱਲ ਕੱਢਣ ਲਈ ਐਗਜੈਕਟਿਵ ਨੂੰ ਅਧਿਕਾਰਤ ਕੀਤਾ ਗਿਆ। ਸ੍ਰੀਮਤੀ ਅੰਜੂ ਸਰੀਨ ਅਤੇ ਸ੍ਰੀਮਤੀ ਰਾਜਿੰਦਰ ਕੌਰ ਗਿੱਦਾ ਨੇ ਸੰਸਥਾ ਤਰਫੋਂ ਤਿਆਰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ੍ਹ ਤੇ ਕੈਲੰਡਰ ਭੇਟ ਕੀਤੇ ਗਏ। ਸ੍ਰੀ ਪੀ.ਆਰ.ਕਾਲੀਆ ਦੁਆਰਾ ਧੰਨਵਾਦੀ ਸ਼ਬਦ ਆਖੇ ਗਏ ਅਤੇ ਸੰਸਥਾ ਵਲੋਂ ਅਗਲੇ ਸਾਲ ਹੋਰ ਵਧੇਰੇ ਪ੍ਰਾਪਤੀਆਂ ਲਈ ਯਤਨਾਂ ਦਾ ਵਾਅਦਾ ਕੀਤਾ ਗਿਆ।
