ਜੈ ਮਿਲਾਪ ਸੰਸਥਾ ਵੱਲੋਂ ਪੌਦੇ ਲਗਾਏ ਗਏ

ਗੜਸ਼ੰਕਰ, 17 ਜੁਲਾਈ - ਜੈਮਲਾਪ ਸੰਸਥਾ ਵੱਲੋਂ ਅੱਜ ਇੱਥੇ ਸਾਂਝੀਆਂ ਥਾਵਾਂ ਤੇ ਪੌਦੇ ਲਗਾਏ ਗਏ। ਸੰਸਥਾ ਦੇ ਮੱਖਣ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਗਾਏ ਗਏ ਇਹਨਾਂ ਪੌਦਿਆਂ ਨੂੰ ਲਗਾਣ ਮੌਕੇ ਨਾਮੀ ਸਮਾਜ ਸੇਵਕ ਪੁਨੀਤ ਸ਼ਰਮਾ, ਰਣਧੀਰ ਕੁਮਾਰ ਅਮਨਦੀਪ ਸਹਿਤ ਹੋਰ ਵਾਤਾਵਰਨ ਪ੍ਰੇਮੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਪੁਨੀਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਵੱਖ-ਵੱਖ ਸੰਸਥਾਵਾਂ ਰਾਹੀਂ ਹੁਣ ਤੱਕ 251 ਪੌਦੇ ਲਗਾ ਦਿੱਤੇ ਹਨ ਅਤੇ ਬਰਸਾਤ ਦੇ ਦਿਨਾਂ ਵਿੱਚ ਹੋਰ ਪੌਦੇ ਲਗਾਏ ਜਾਣਗੇ।
ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਦੇ ਲਾ ਕੇ ਧਰਤੀ ਦੇ ਸ਼ਿੰਗਾਰ ਵਿੱਚ ਵਾਧਾ ਕੀਤਾ ਜਾਵੇ ਤੇ ਆਪਣੇ ਚੁਗਿਰਦੇ ਨੂੰ ਹਰਾ ਭਰਾ ਕੀਤਾ ਜਾਵੇ।