
ਹਰਿਆਵਲ ਪੰਜਾਬ ਨੇ ਬੂਟੇ ਲਗਾਏ
ਐਸ ਏ ਐਸ ਨਗਰ, 12 ਮਈ- ਹਰਿਆਵਲ ਪੰਜਾਬ, ਮੁਹਾਲੀ ਦੀ ਟੀਮ ਵੱਲੋਂ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿੱਚ ਰੁੱਖ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਹਰਿਆਵਲ ਪੰਜਾਬ ਵੱਲੋਂ 2025 ਸੀਜ਼ਨ ਦੀ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿਖੇ ਵੱਖ-ਵੱਖ ਕਿਸਮਾਂ ਦੇ 40 ਪੌਦੇ ਲਗਾਏ ਗਏ ਜਿਨ੍ਹਾਂ ਦੀ ਉਚਾਈ 5 ਫੁੱਟ ਤੋਂ ਵੱਧ ਸੀ।
ਐਸ ਏ ਐਸ ਨਗਰ, 12 ਮਈ- ਹਰਿਆਵਲ ਪੰਜਾਬ, ਮੁਹਾਲੀ ਦੀ ਟੀਮ ਵੱਲੋਂ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿੱਚ ਰੁੱਖ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਹਰਿਆਵਲ ਪੰਜਾਬ ਵੱਲੋਂ 2025 ਸੀਜ਼ਨ ਦੀ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿਖੇ ਵੱਖ-ਵੱਖ ਕਿਸਮਾਂ ਦੇ 40 ਪੌਦੇ ਲਗਾਏ ਗਏ ਜਿਨ੍ਹਾਂ ਦੀ ਉਚਾਈ 5 ਫੁੱਟ ਤੋਂ ਵੱਧ ਸੀ। ਇਨ੍ਹਾਂ ਵਿੱਚ ਕਚਨਾਰ, ਚਕਰਸੀਆ, ਪਿਲਕਨ, ਗੁਲੇਰ, ਗੁਲਾਬੀ ਤੁਣ, ਅੰਬ, ਕਨੇਰ ਦੇ ਪੌਦੇ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਰੁੱਖ ਲਗਾਉਣ ਦੀ ਸੇਵਾ ਵਿੱਚ ਬਲਜੀਤ ਸਿੰਘ, ਸੰਜੇ ਕੁਭੜਾ, ਈਸ਼ਵਰ ਚੰਦ, ਰਾਕੇਸ਼ ਕੁਮਾਰ, ਦੀਪਕ ਕੁਮਾਰ, ਰਵੀ ਰਾਵਤ, ਤਾਰਾਚੰਦ, ਸੁਰੇਸ਼, ਦਯਾਰਾਮ ਨੇ ਸਹਿਯੋਗ ਦਿੱਤਾ ਅਤੇ ਇਨ੍ਹਾਂ ਪੌਦਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਲੈਂਦੇ ਹੋਏ, ਉਨ੍ਹਾਂ ਸਾਰਿਆਂ ਨੂੰ ਇਸ ਮੌਸਮ ਵਿੱਚ ਘੱਟੋ-ਘੱਟ ਇੱਕ ਰੁੱਖ ਲਗਾਉਣ ਦੀ ਅਪੀਲ ਕੀਤੀ।
