ਸਿਟੀ ਪੁਲੀਸ ਰਾਜਪੁਰਾ ਵੱਲੋਂ ਦੋ ਝਪਟਮਾਰ ਕਾਬੂ

ਰਾਜਪੁਰਾ, 12 ਮਈ- ਸਿਟੀ ਪੁਲੀਸ ਰਾਜਪੁਰਾ ਨੇ ਦੋ ਝਪਟਮਾਰਾਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਥਾਣਾ ਸਿਟੀ ਪੁਲੀਸ ਰਾਜਪੁਰਾ ਦੇ ਐਸ. ਐਚ. ਓ. ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਹ ਝਪਟਮਾਰ ਰਾਹ ਜਾਂਦੀਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਉਂਦੇ ਸਨ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਝਪਟਮਾਰਾਂ ਵੱਲੋਂ ਵਾਰਦਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਇਨ੍ਹਾਂ ਝਪਟਮਾਰਾਂ ਨੂੰ ਕਾਬੂ ਕੀਤਾ ਗਿਆ ਹੈ। ਝਪਟਮਾਰਾਂ ਦੀ ਪਛਾਣ ਸੋਨੂ ਪਾਲ ਅਤੇ ਭਿੰਦਰ ਸਿੰਘ ਵਾਸੀ ਰਾਜਪੁਰਾ ਵਜੋਂ ਹੋਈ ਹੈ। 
ਕਾਬੂ ਹੋਏ ਵਿਅਕਤੀਆਂ ਤੋਂ ਚੋਰੀ ਕੀਤੇ 6 ਕੀਮਤੀ ਮੋਬਾਈਲ ਫੋਨ, ਇੱਕ ਐਕਟੀਵਾ ਸਕੂਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।