ਬੁੱਧ ਜੈਅੰਤੀ ਤੇ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋਇਆ ਇੱਕ ਵਿਸ਼ੇਸ਼ ਸਮਾਗਮ
ਮਾਹਿਲਪੁਰ,12 ਮਈ- ਤਥਾਗਤ ਭਗਵਾਨ ਬੁੱਧ ਜੀ ਦੇ 2589ਵੇਂ ਪ੍ਰਕਾਸ਼ ਉਤਸਵ ( ਬੁੱਧ ਜੈਅੰਤੀ ) ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਅਤੇ ਹੋਰ ਬੁੱਧ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਗਿਆਨ ਦੇ ਪ੍ਰਤੀਕ ਵਜੋਂ ਅਗਰਵੱਤੀ ਜਗਾਈ ਗਈ। ਤ੍ਰੀਸ਼ਰਨ ਅਤੇ ਬੁੱਧ ਵੰਦਨਾ ਕਰਨ ਤੋਂ ਬਾਅਦ ਸਮੂਹਿਕ ਤੌਰ ਤੇ ਧਿਆਨ ਸਾਧਨਾ ਕਰਕੇ ਸਰਬੱਤ ਦਾ ਭਲਾ ਮੰਗਿਆ ਗਿਆ।

ਇਸ ਮੌਕੇ ਰੇਖਾ ਰਾਣੀ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਰਜ਼ਿ ਮਾਹਿਲਪੁਰ, ਨਿਰਮਲ ਕੌਰ ਬੋਧ, ਅਮਰਜੀਤ ਕੌਰ, ਪਰਮਜੀਤ ਕੌਰ, ਗਗਨਦੀਪ ਕੌਰ, ਜੀਵਨ ਕੁਮਾਰੀ, ਸੰਤੋਸ਼ ਕੁਮਾਰੀ, ਬੇਵੀ ਮੁੱਗੋਵਾਲ, ਹੰਸ ਰਾਜ ਕਨੇਡਾ, ਡਾਕਟਰ ਹਰੀ ਪਾਲ ਸਿੰਘ ਰੱਤੂ, ਮਾਸਟਰ ਜੈ ਰਾਮ ਬਾੜੀਆਂ, ਜਰਨੈਲ ਰਾਮ ਸਟਾਰ ਰੀਫੈਸ਼ਮੈਂਟ ਹਵੇਲੀ ਰੋਡ ਮਾਹਿਲਪੁਰ, ਸੁਖਵਿੰਦਰ ਕੁਮਾਰ, ਥਾਣੇਦਾਰ ਸੁਖਦੇਵ ਸਿੰਘ, ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ ਆਦਿ ਹਾਜ਼ਰ ਸਨ। ਇਸ ਮੌਕੇ ਰੇਖਾ ਰਾਣੀ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜ਼ਿ ਮਾਹਿਲਪੁਰ ਨੇ ਕਿਹਾ ਕਿ ਤਥਾਗਤ ਭਗਵਾਨ ਬੁੱਧ ਦਾ ਮਾਰਗ ਸ਼ਾਂਤੀ, ਦਇਆ, ਵਿਵੇਕ ਅਤੇ ਤਰਕਸ਼ੀਲਤਾ ਦਾ ਮਾਰਗ ਹੈ।
ਜਿਸ ਉੱਤੇ ਚੱਲ ਕੇ ਹਰ ਵਿਅਕਤੀ ਸ਼ਾਂਤਮਈ ਅਤੇ ਸੁਖਮਈ ਜੀਵਨ ਬਤੀਤ ਕਰ ਸਕਦਾ ਹੈ। ਇਸ ਮੌਕੇ ਨਿਰਮਲ ਕੌਰ ਬੋਧ ਨੇ ਕਿਹਾ ਅੱਜ ਦੁਨੀਆਂ ਨੂੰ ਯੁੱਧ ਨਹੀਂ ਸਗੋਂ ਬੁੱਧ ਦੀ ਲੋੜ ਹੈ। ਉਹਨਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 1956 ਵਿੱਚ ਨਾਗਪੁਰ ਦੀ ਧਰਤੀ ਤੇ ਲੱਖਾਂ ਲੋਕਾਂ ਦੀ ਹਾਜ਼ਰੀ ਵਿੱਚ ਬੁੱਧ ਧਰਮ ਗ੍ਰਹਿਣ ਕਰਕੇ ਭਾਰਤ ਵਿੱਚ ਇਸ ਨੂੰ ਪੁਨਰਜੀਵਿਤ ਕੀਤਾ। ਸੁਖਵਿੰਦਰ ਕੁਮਾਰ ਅਤੇ ਮਾਸਟਰ ਜੈ ਰਾਮ ਬਾੜੀਆਂ ਨੇ ਆਏ ਹੋਏ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਕੇਕ ਵੀ ਕੱਟਿਆ ਗਿਆ। ਸਮਾਗਮ ਦੇ ਅਖੀਰ ਵਿੱਚ ਜਰਨੈਲ ਰਾਮ ਸੁਪਰ ਰੀਫੈਸ਼ਮੈਂਟ ਹਵੇਲੀ ਰੋਡ ਮਾਹਿਲਪੁਰ ਅਤੇ ਡਾਕਟਰ ਹਰੀਪਾਲ ਸਿੰਘ ਰੱਤੂ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਸਾਰਿਆਂ ਨੇ ਰਲ- ਮਿਲ ਕੇ ਚਾਹ ਪਾਣੀ ਛਕਿਆ ਅਤੇ ਇੱਕ ਦੂਜੇ ਨੂੰ ਬੁੱਧ ਜੰਅੰਤੀ ਦੀਆਂ ਵਧਾਈਆਂ ਦਿੱਤੀਆਂ।