ਗਤਕਾ ਐਸ਼ੋਸੀਏਸ਼ਨ ਜਿਲਾ (ਹੁਸ਼ਿਆਰਪੁਰ) ਦੇ ਜਨਰਲ ਸਕੱਤਰ ਦੇ ਗਤਕਾ ਕੋਚ ਬਲਰਾਜ ਦੀ ਅਗਵਾਈ ’ਚ ਬਿਹਾਰ ਦੀ ਟੀਮ ਨੇ ਚਮਕਾਇਆ ਨਾਂ
ਹੁਸ਼ਿਆਰਪੁਰ- ਪਿਛਲੇ ਦਿਨੀਂ ਖੇਲੋ ਇੰਡੀਆ ਯੂਥ ਗੇਮਜ਼ 2025 ਬਿਹਾਰ ਦੀ ਵਿਚ ਕਰਵਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਤਕਾ ਪ੍ਰਮੋਟਰ ਸਚਨਾਮ ਸਿੰਘ ਨੇ ਦੱਸਿਆ ਕਿ ਇਸ ਵਿਚ ਗਤਕਾ ਐਸ਼ੋਸੀਏਸ਼ਨ ਦੇ ਜਿਲਾ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਗਤਕਾ ਐਸ਼ੋਸੀਏਸ਼ਨ ਦੇ ਜਨਰਲ ਸਕੱਤਰ ਤੇ ਗਤਕਾ ਕੋਚ ਬਲਰਾਜ ਸਿੰਘ ਪੁੱਤਰ ਹੀਰਾ ਸਿੰਘ ਨੇ ਬਿਹਾਰ ਦੀ ਗਤਕਾ ਟੀਮ ਨੂੰ ਕੋਚਿੰਗ ਦਿੱਤੀ।

ਉਨ੍ਹਾਂ ਵਲੋਂ ਕਰਵਾਈ ਗਈ ਮਿਹਨਤ ਦੇ ਚਲਦਿਆਂ ਬਿਹਾਰ ਦੀ ਗਤਕਾ ਟੀਮ ਨੇ ਅੱਠ ਕਾਂਸੀ ਤੇ ਇਕ ਚਾਂਦੀ ਦਾ ਮੈਡਲ ਜਿੱਤਿਆ ਅਤੇ ਉਵਰਆਲ ਤੀਸਰਾ ਸਥਾਨ ਹਾਸਲ ਕੀਤਾ, ਜੋ ਕਿ ਬਿਹਾਰ ਲਈ ਬਹੁਤ ਹੀ ਵੱਡੀ ਉਪਲਵਧੀ ਹੈ। ਜਿਲਾ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਤੇ ਹੋਰਨਾਂ ਨੇ ਬਲਰਾਜ ਸਿੰਘ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪੰਜਾਬ ਨੇ ਗਤਕੇ ਨੂੰ ਕਈ ਉਚੇ ਖਿਡਾਰੀ ਤੇ ਕੋਚ ਦਿੱਤੇ ਹਨ ਅਤੇ ਉਹ ਚੰਗਾ ਪ੍ਰਦਰਸ਼ਨ ਕਰਦਿਆਂ ਵਾਹਿਗੁਰੂ ਦੀਆਂ ਰਹਿਮਤਾ ਦੇ ਪਾਤਰ ਬਣਦੇ ਹਨ।