ਪਿੰਡ ਦਾਤਾ ਤੇ ਚੇਲਾ ਵਿੱਚ ਅਚਾਨਕ ਲੱਗੀ ਅੱਗ ਨਾਲ 233 ਦੇ ਕਰੀਬ ਤੂੜੀ ਦੇ ਟਰਾਲੇ ਤੇ ਹੋਰ ਸਮਾਨ ਸੜਿਆ

ਹੁਸ਼ਿਆਰਪੁਰ- ਬੀਤੀ ਸ਼ਾਮ ਤੇਜ ਚੱਲ ਰਹੇ ਝੱਖੜ ਨਾਲ ਪਿੱਛਿਓਂ ਖੇਤਾਂ ਵਿਚ ਕਿਸੇ ਵੱਲੋ ਲਗਾਈ ਅੱਗ ਨੇ ਭਿਆਨਕ ਰੂਪ ਧਾਰਦੇ ਹੋਏ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਚੇਲਾ ਵਿਚ ਕਿਸਾਨ ਜਸਵੀਰ ਸਿੰਘ ਚੇਲਾ ਦੇ ਘਰ ਸੈਡ ਵਿਚ ਭਿਆਨਕ ਅੱਗ ਲੱਗ ਗਈ, ਜਿਸ ਨਾਲ 150 ਦੇ ਕਰੀਬ ਤੂੜੀ ਦੇ ਟਰਾਲੇ ਸੜ ਗਏ, ਜਦਕਿ ਅੰਦਰ ਖੜੀਆ 2 ਕੰਬਾਈਨਾਂ, ਰੀਪੜ, ਸੁਪਰ ਸੀਡਰ, ਰੂਟਾ ਵੇਟਰ ਆਦਿ ਦੇ ਟਾਈਰ ਵੀ ਅੱਗ ਨਾਲ ਸੜ ਗਏ।

ਇਸੇ ਤਰ੍ਹਾਂ ਇਸ ਪਿੰਡ ਦੇ ਸਤਨਾਮ ਸਿੰਘ ਚੇਲਾ ਦੀਆ 20 ਦੇ ਕਰੀਬ ਤੂੜੀ ਦੇ ਟਰਾਲੇ ਵੀ ਸੜ ਗਿਆ, ਦੇਰ ਰਾਤ ਮਸਾਂ ਅੱਗ ਤੇ ਕਾਬੂ ਪਾਇਆ, ਸਵੇਰੇ ਵੀ ਲੱਗੀ ਅੱਗ ਨੂੰ ਬੁਝਾਉਣ ਫਾਇਰ ਬਿ੍ਰਗੇਡ ਦੀ ਗੱਡੀ ਆਈ ਹੋਈ ਸੀ, ਇਸੇ ਤਰ੍ਹਾਂ ਪਿੰਡ ਦਾਤਾ ਵਿਚ ਪ੍ਰਦੀਪ ਸਿੰਘ ਦੇ ਘਰ ਸੈਂਡ ਵਿਚ ਅੱਠ ਦੇ ਕਰੀਬ ਰੱਖੇ ਤੂੜੀ ਦੇ ਟਰਾਲੇ ਤੇ ਸੈਂਡ ਦੀ ਛੱਤ ਬੁਰੀ ਤਰਾਂ ਨੁਕਸਾਨੀ ਗਈ|
 ਪਿੰਡ ਦਾਤਾ ਵਿਚ ਰੋਪੜ ਤੋ ਆ ਕੇ ਰਹਿੰਦੇ ਬਖਵਿੰਦਰ ਸਿੰਘ ਦੇ ਖੇਤਾਂ ਵਿਚ 50 ਦੇ ਕਰੀਬ ਤੂੜੀ ਦੇ ਟਰਾਲੇ ਸੜ ਕੇ ਸਵਾਹ ਹੋ ਗਏ, ਦਾਤਾ ਦੇ ਲਹਿੰਬਰ ਸਿੰਘ ਦੇ ਘਰ ਦੇ ਨਾਲ ਕਮਰੇ ਵਿਚ 5 ਦੇ ਕਰੀਬ ਤੂੜੀ ਦੇ ਰੋਪੜ ਤੇ ਪੰਜ ਖਾਨੇ ਦਾ ਤੂੜੀ ਵਾਲਾ ਕਮਰਾ ਵੀ ਡਿਗ ਪਿਆ। ਇਸ ਅੱਗ ਉੱਪਰ ਕਾਬੂ ਪਾ ਕੇ ਮਸਾਂ ਆਸ-ਪਾਸ ਹੋਣ ਵਾਲੇ ਨੁਕਸਾਨ ਤੋ ਬਚਾਅ ਕੀਤਾ।