ਰਾਜੇਸ਼ ਸ਼ਰਮਾ ਸੰਸਥਾਪਕ ਬਸੰਤ ਰਿਤੂ ਕਲੱਬ ਵੱਲੋਂ ਅਸਤੀਫਾ
ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਮਾਜ ਦੀ ਸੇਵਾ ਕਰ ਰਹੇ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਪਣੀਆਂ ਨਿੱਜੀ ਮਜਬੂਰੀਆਂ ਕਾਰਨ ਕਲੱਬ ਤੋਂ ਅਸਤੀਫਾ ਲੈ ਲਿਆ ਹੈ ਅਤੇ ਉਹ ਹੁਣ ਕਲੱਬ ਦੀ ਕਿਸੀ ਵੀ ਗਤੀਵਿਧੀ ਵਿੱਚ ਭਾਗ ਨਹੀਂ ਲੈਣਗੇ ਅਤੇ ਕਲੱਬ ਦੀਆਂ ਤਮਾਮ ਗਤੀਵਿਧੀਆਂ ਹੁਣ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਵੱਲੋਂ ਕੀਤੀਆਂ ਜਾਣਗੀਆਂ।

ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਇਹ ਵੀ ਆਖਿਆ ਕਿ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਨਿੱਜੀ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਉਹਨਾਂ ਨੂੰ ਬਸੰਤ ਰਿਤੂ ਕਲੱਬ ਦੇ ਕਿਸੀ ਵੀ ਅਹੁਦੇਦਾਰ ਅਤੇ ਮੈਂਬਰ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਹੈ। ਜੇਕਰ ਕਲੱਬ ਨੂੰ ਕਦੇ ਉਹਨਾਂ ਦੀ ਜਰੂਰਤ ਪਵੇਗੀ ਉਹ ਕਲੱਬ ਨੂੰ ਆਪਣਾ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਰਹਿਣਗੇ।
ਕਲੱਬ ਦਾ ਵਿੱਤੀ ਖਾਤੇ ਨੂੰ ਅਮਰੀਸ਼ ਸ਼ਰਮਾ ਵੇਖਣਗੇ ਅਤੇ ਇਹ ਬੜਾ ਖੁਸ਼ੀ ਦਾ ਵਿਸ਼ਾ ਹੈ ਕਿ ਕਲੱਬ ਵੱਲੋਂ ਮਿਤੀ 12—05—2025 ਤੱਕ ਕਿਸੇ ਦਾ ਕੋਈ ਵੀ ਇੱਕ ਰੁਪਏ ਨਹੀਂ ਦੇਣਾ ਬਣਦਾ। ਉਹਨਾਂ ਇਹ ਵੀ ਆਖਿਆ ਕਿ ਬਸੰਤ ਰਿਤੂ ਕਲੱਬ ਹਮੇਸ਼ਾਂ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਦੇ ਹੋਏ ਜਰੂਰਤਮੰਦ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ ਇਸ ਲਈ ਉਹਨਾਂ ਆਪਣੀਆਂ ਨਿਜੀ ਮਜਬੂਰੀਆਂ ਨੂੰ ਦੇਖਦੇ ਹੋਏ ਕਲੱਬ ਨੂੰ ਅਸਤੀਫਾ ਦੇ ਦਿੱਤਾ ਹੈ।