
ਰੈਜੀਡੈਂਟਸ ਵੈਲਫੇਅਰ ਸੁਸਾਇਟੀ ਪਾਰਕ ਸੈਕਟਰ 69 ਵੱਲੋਂ ਪਾਰਕ ਵਿੱਚ ਆਪਣੇ ਪੱਧਰ ’ਤੇ ਲਗਵਾਇਆ ਆਧੁਨਿਕ ਫੁਹਾਰਾ
ਐਸ ਏ ਐਸ ਨਗਰ, 12 ਮਈ- ਸਥਾਨਕ ਸੈਕਟਰ 69 ਦੀ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਰਜਿ. ਵੱਲੋਂ ਪਾਰਕ ਨੰ. 5 ਦੀ ਸੁੰਦਰਤਾ ਹੋਰ ਵਧਾਉਣ ਲਈ ਵਸਨੀਕਾਂ ਦੇ ਸਹਿਯੋਗ ਨਾਲ ਫੁਹਾਰਾ ਲਗਵਾਇਆ ਗਿਆ, ਜਿਸ ਦਾ ਉਦਘਾਟਨ ਏਰੀਆ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਅਤੇ ਹਾਜ਼ਰ ਪਤਵੰਤਿਆਂ ਵੱਲੋਂ ਕੀਤਾ ਗਿਆ।
ਐਸ ਏ ਐਸ ਨਗਰ, 12 ਮਈ- ਸਥਾਨਕ ਸੈਕਟਰ 69 ਦੀ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਰਜਿ. ਵੱਲੋਂ ਪਾਰਕ ਨੰ. 5 ਦੀ ਸੁੰਦਰਤਾ ਹੋਰ ਵਧਾਉਣ ਲਈ ਵਸਨੀਕਾਂ ਦੇ ਸਹਿਯੋਗ ਨਾਲ ਫੁਹਾਰਾ ਲਗਵਾਇਆ ਗਿਆ, ਜਿਸ ਦਾ ਉਦਘਾਟਨ ਏਰੀਆ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਅਤੇ ਹਾਜ਼ਰ ਪਤਵੰਤਿਆਂ ਵੱਲੋਂ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਸੁਸਾਇਟੀ ਦੇ ਪ੍ਰਧਾਨ ਰਾਜਬੀਰ ਸਿੰਘ, ਸਕੱਤਰ ਰੋਸ਼ਨ ਲਾਲ ਚੋਪੜਾ, ਅਹੁਦੇਦਾਰ ਕਰਮ ਸਿੰਘ ਮਾਵੀ ਸਮੇਤ ਸਮੁੱਚੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਕਿਸਮ ਦੇ ਲੱਗੇ ਫੁਹਾਰੇ ਵਿੱਚ ਪਾਣੀ ਦੀ ਵੀ ਘੱਟ ਵਰਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਵਰਤੋਂ ਵਿੱਚ ਆਇਆ ਪਾਣੀ ਅਜਾਈ ਜਾਣ ਦੀ ਬਜਾਏ ਪਾਰਕ ਵਿੱਚ ਲੱਗੇ ਬੂਟਿਆਂ ਹਿੱਤ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਇਸ ਮੌਕੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਬਿਹਤਰੀ ਦਾ ਕਾਫੀ ਕੰਮ ਆਪਸ ਵਿੱਚ ਰਲ ਮਿਲ ਕੇ ਇੱਕ ਦੂਜੇ ਦੀ ਸਹਾਇਤਾ ਨਾਲ ਕਰ ਸਕਦੇ ਹਾਂ ਅਤੇ ਸਾਨੂੰ ਸਾਰੇ ਕੰਮਾਂ ਵਾਸਤੇ ਸਰਕਾਰ ’ਤੇ ਨਿਰਭਰ ਰਹਿਣ ਦੀ ਬਜਾਏ ਖੁਦ ਵੀ ਉਪਰਾਲੇ ਕਰਨੇ ਚਾਹੀਦੇ ਹਨ।
ਸੁਸਾਇਟੀ ਪ੍ਰਧਾਨ ਰਾਜਬੀਰ ਸਿੰਘ ਨੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਏਰੀਏ ਵਿੱਚ ਪਾਰਕਿੰਗ ਆਦਿ ਦੀ ਆ ਰਹੀ ਸਮੱਸਿਆ ਦੇ ਹੱਲ ਵਾਸਤੇ ਵੀ ਯਤਨ ਕੀਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਰੋਸ਼ਨ ਲਾਲ ਚੋਪੜਾ, ਕਰਮ ਸਿੰਘ ਮਾਵੀ, ਸ਼ਰਨਜੀਤ ਸਿੰਘ ਨਈਅਰ, ਸ੍ਰੀਮਤੀ ਸੁਦੇਸ਼ ਕੁਮਾਰੀ, ਨਵਕਿਰਤ ਕੌਰ, ਹਰਭਗਤ ਸਿੰਘ ਬੇਦੀ, ਇੰਦਰਪਾਲ ਸਿੰਘ ਧਨੋਆ, ਗੁਰਦੀਪ ਸਿੰਘ ਅਟਵਾਲ, ਦਵਿੰਦਰ ਸਿੰਘ ਧਨੋਆ, ਕਿਰਪਾਲ ਸਿੰਘ ਲਿਬੜਾ, ਗੁਰਮੇਲ ਸਿੰਘ, ਨਰਿੰਦਰ ਕੁਮਾਰ ਸਰਮਾ, ਯੋਗਿੰਦਰ ਕੁਮਾਰ ਕੌਸਲ, ਯਸ਼ਪਾਲ, ਸਮੇਤ ਕੈਪਟਨ ਮੱਖਣ ਸਿੰਘ ਵੀ ਹਾਜ਼ਰ ਸਨ।
