ਐੱਸ.ਐੱਨ. ਕਾਲਜ ਬੰਗਾ ਦੇ ਭੰਗੜਾ ਸਿਖਲਾਈ ਕੈਂਪ ਦਾ ਸਮਾਪਨ ਸਮਾਰੋਹ ਆਯੋਜਿਤ
ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਆਯੋਜਿਤ ਪੰਜਵੇਂ ਭੰਗੜਾ ਸਿਖਲਾਈ ਕੈਂਪ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਲਾ,ਸਾਹਿਤ ਦੇ ਸੱਭਿਆਚਾਰ ਨਾਲ ਜੁੜੀ ਨਾਮਵਰ ਸ਼ਖ਼ਸੀਅਤ ਐੱਸ ਅਸ਼ੋਕ ਭੌਰਾ ਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ, ਸਥਾਨਕ ਪ੍ਰਬੰਧਕ ਕਮੇਟੀ)ਨੇ ਸ਼ਿਰਕਤ ਕੀਤੀ। ਇਸ ਸਮਾਰੋਹ ਮੌਕੇ ਕੈਂਪ 'ਚ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦਾ ਸੋਲੋ ਭੰਗੜਾ ਮੁਕਾਬਲਾ ਕਰਵਾਇਆ ਗਿਆ|

ਜਿਸ ਵਿੱਚ ਨਿਰਣਾਇਕ ਦੀ ਭੂਮਿਕਾ ਪ੍ਰੋ. ਸੁਖਦੇਵ ਸਿੰਘ ਡੀ.ਏ.ਵੀ.ਕਾਲਜ ਜਲੰਧਰ, ਲੈਕਚਰਾਰ ਅੰਮ੍ਰਿਤਪਾਲ ਸਿੰਘ, ਸ. ਮਨਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਆਖਿਆ ਕਿ ਸੰਸਥਾ ਵੱਲੋਂ ਭੰਗੜਾ ਸਿਖਲਾਈ ਦੇ ਇਸ ਉਪਰਾਲੇ ਨੂੰ ਕਾਮਯਾਬ ਕਰਨ ਲਈ ਮਾਪਿਆਂ ਦੀ ਭੂਮਿਕਾ ਵਿਸ਼ੇਸ਼ ਰਹੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਰੋਜ਼ਾਨਾ ਇੱਥੇ ਲੈ ਕੇ ਪਹੁੰਚਦੇ ਰਹੇ ਹਨ। ਅਸ਼ੋਕ ਭੌਰਾ ਜੀ ਨੇ ਆਪਣੇ ਸੰਬੋਧਨ 'ਚ ਬੱਚਿਆਂ ਨੂੰ ਕਲਾ ਨਾਲ ਜੋੜਨ ਲਈ ਕਾਲਜ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਲਾ ਦੀ ਇਨਸਾਨ ਦੇ ਜੀਵਨ 'ਚ ਅਹਿਮੀਅਤ ਬਾਰੇ ਜ਼ਿਕਰ ਕੀਤਾ। ਗਾਇਕ ਅਮਨਦੀਪ ਬੰਗਾ ਨੇ ਸਮਾਜਕ ਸੇਧ ਦਿੰਦਾ ਇੱਕ ਗੀਤ ਤਰੰਨਮ 'ਚ ਪੇਸ਼ ਕੀਤਾ। ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਕੈਂਪ ਦੇ ਸਮੂਹ ਭਾਗੀਦਾਰ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਆਏ ਹੋਏ ਮਹਿਮਾਨਾਂ ਦਾ ਸਨਮਾਨ ਪੌਦੇ ਦੇ ਕੇ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਸਿੰਘ ਤੇ ਇੰਦਰਪ੍ਰੀਤ ਕੌਰ ਨੇ ਕੀਤਾ। ਭਵਦੀਪ ਸਿੰਘ ਨੇ ਭੰਗੜੇ ਬਾਰੇ ਭਾਸ਼ਣ ਦਿੱਤਾ। ਸਮੂਹ ਮਹਿਮਾਨਾਂ, ਭਾਗੀਦਾਰਾਂ ਤੇ ਮਾਪਿਆਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।ਇਸ ਮੌਕੇ ਭੰਗੜਾ ਕੋਚ ਪਵਨ ਬਾਈ ਅਜੀਮਲ, ਸੁਰਜਿੰਦਰ ਬਾਹੜੋਵਾਲ,ਇਕਬਾਲ ਸਿੰਘ, ਗੁਰਪ੍ਰੀਤ ਸਿੰਘ, ਉਸਤਾਦ ਸੋਢੀ ਢੋਲ ਵਾਦਕ ਤੇ ਕਾਲਜ ਦੀ ਭੰਗੜਾ ਤੇ ਲੁੱਡੀ ਟੀਮ ਦੇ ਵਿਦਿਆਰਥੀ ਹਾਜ਼ਰ ਸਨ।