ਕੈਸ਼ ਕੁਲੈਕਟਰ ਤੋਂ 6 ਲੱਖ ਰੁਪਏ ਲੁੱਟੇ
ਪਟਿਆਲਾ, 15 ਮਈ - ਸ਼ੰਭੂ ਥਾਣੇ ਅਧੀਨ ਆਉਂਦੇ ਪਿੰਡ ਰਾਮ ਨਗਰ ਸੈਣੀਆਂ 'ਚ ਬਾਈਕ ਸਵਾਰ ਲੁਟੇਰਿਆਂ ਨੇ ਕੈਸ਼ ਕੁਲੈਕਟਰ ਤੋਂ 6 ਲੱਖ ਦੀ ਲੁੱਟ ਲਏ। ਵਾਰਦਾਤ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰਾਂ ਨੇ ਪਹਿਲਾਂ ਉਸਤੇ ਰਾਡ ਨਾਲ ਹਮਲਾ ਕੀਤਾ ਤੇ ਫਿਰ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਇਹ ਘਟਨਾ 13 ਮਈ ਨੂੰ ਵਾਪਰੀ। ਹਮਲਾਵਰਾਂ ਨੇ ਕੈਸ਼ ਕੁਲੈਕਟਰ ਪਵਨ ਕੁਮਾਰ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਜਿਸ ਕਾਰਨ ਉਹ ਬੇਹੋਸ਼ ਹੋ ਗਿਆ।

ਵਿਕਾਸ ਨਗਰ ਰਾਜਪੁਰਾ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਹੋਸ਼ ਆਉਣ 'ਤੇ ਪੁਲਿਸ ਨੂੰ ਆਪਣੇ ਬਿਆਨ ਦਿੱਤੇ | ਪੁਲੀਸ ਨੇ ਦੇਰ ਰਾਤ ਐਫਆਈਆਰ ਦਰਜ ਕੀਤੀ ਹੈ, ਜਿਸ ਵਿੱਚ ਦੋ ਅਣਪਛਾਤੇ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਪਵਨ ਪਿੰਡ ਤੋਂ ਨਕਦੀ ਲੈ ਕੇ ਇਕੱਲਾ ਹੀ ਜਾਂਦਾ ਸੀ। ਪੁਲਿਸ ਐਫਆਈਆਰ ਅਨੁਸਾਰ ਪਵਨ ਕੁਮਾਰ ਰੈਡੀਐਂਟ ਕੈਸ਼ ਮੈਨੇਜਮੈਂਟ ਕੰਪਨੀ ਵਿੱਚ ਕੈਸ਼ ਕੁਲੈਕਟਰ ਵਜੋਂ ਕੰਮ ਕਰਦਾ ਹੈ। ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਤੋਂ ਨਕਦੀ ਇਕੱਠੀ ਕਰਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਰਾਮਨਗਰ ਸੈਣੀਆਂ ਨੇੜੇ ਬਾਈਕ ਸਵਾਰ ਦੋ ਵਿਅਕਤੀਆਂ ਨੇ ਉਸ ਦੇ ਸਿਰ 'ਤੇ ਵਾਰ ਕੀਤਾ। ਸੱਟ ਕਾਰਨ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਗਿਆ।
ਸ਼ੰਭੂ ਪੁਲੀਸ ਸਟੇਸ਼ਨ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਜਿਸ ਥਾਂ ’ਤੇ ਇਹ ਘਟਨਾ ਵਾਪਰੀ ਹੈ ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਇਹ ਘਟਨਾ ਪਿੰਡ ਦੇ ਰਸਤੇ ਵਿੱਚ ਵਾਪਰੀ ਹੈ, ਇਸ ਲਈ ਇਸ ਸੜਕ ਨੂੰ ਜੋੜਨ ਵਾਲੇ ਪਿੰਡਾਂ ਦੀ ਲੋਕੇਸ਼ਨ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।